ਅਮਰਜੀਤ ਸਿੰਘ ਵੇਹਗਲ, ਜਲੰਧਰ : ਕਪੂਰਥਲਾ ਰੋਡ ਨਾਲ ਲੱਗਦੀ ਪੁੱਡਾ ਮਾਨਤਾ ਪ੍ਰਰਾਪਤ ਕਾਲੋਨੀ ਜਲੰਧਰ ਵਿਹਾਰ ਅਤੇ ਜਲੰਧਰ ਪ੍ਰਰਾਈਮ ਐਨਕਲੇਵ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੱਸਿਆ ਕਿ ਕਾਲੋਨੀ ਵਸਨੀਕ ਕਈ ਸਾਲਾਂ ਤੋਂ ਟੁੱਟੀ ਸੜਕ ਅਤੇ ਪੁਲੀ ਤੋਂ ਪਰੇਸ਼ਾਨ ਸਨ, ਹੁਣ ਨਵੀਂ ਪੁਲੀ ਬਣਾ ਕੇ ਕਾਲੋਨੀ ਨੂੰ ਜਾਂਦੀ ਸੜਕ ਬੰਦ ਕਰ ਦਿੱਤੀ ਗਈ ਹੈ, ਜਦਕਿ ਇਹ ਪੁੱਡਾ ਤੋਂ ਮਾਨਤਾ ਪ੍ਰਰਾਪਤ ਕਾਲੋਨੀ ਹੈ। ਇਸ ਕਾਲੋਨੀ ਵਿਚ ਗੁਰਦੁਆਰਾ ਸਿੰਘ ਸਭਾ, ਮੰਦਰ, ਸੇਂਟ ਸੋਲਜ਼ਰ ਇਲੀਟ ਸਕੂਲ, ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਨਰਸਿੰਗ ਸਕੂਲ ਹੋਣ ਕਰ ਕੇ ਆਮ ਨਾਲੋਂ ਵੱਧ ਲੋਕ ਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਡਿਵਾਈਡਰ ਬਣਾਉਣਾ ਚਾਹੇ ਤਾਂ ਸੜਕ ਨੂੰ ਛੱਡ ਕੇ ਬਣਾ ਸਕਦਾ ਹੈ ਤਾਂ ਜੋ ਸ਼ਹਿਰ ਤੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਦਰਸ਼ਨ ਵਿਚ ਜੋਤੀ ਨਟਰਾਜ, ਰਾਜਨ ਕਪੂਰ, ਅਵਤਾਰ ਸਿੰਘ ਸੁਰਿੰਦਰ ਸਿੰਘ, ਨੂਰਜੋਤ, ਸੁਨੀਤਾ ਕਪੂਰ, ਪੇ੍ਮ ਸਾਜਨ, ਸ਼ੈਲੀ ਅਰੋੜਾ, ਪਿ੍ਰਆ ਵਰਮਾ, ਵੀਨਾ, ਦਿਸ਼ਾ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।