ਮਨਜੀਤ ਸ਼ੇਮਾਰੂ, ਜਲੰਧਰ : ਪੰਜਾਬ ਕ੍ਰਿਸ਼ਚੀਅਨ ਮੂਵਮੈਂਟ, ਹੋਸਨਾ ਪੰਜਾਬੀ ਮਨਿਸਟਰੀ, ਯੂਨਾਈਟਿਡ ਪਾਸਟਰ ਐਸੋਸੀਏਸ਼ਨ, ਅਕੰਰ ਨਰੂਲਾ ਮਨਿਸਟਰੀ, ਬਿਸ਼ਪ ਪੀ ਜੇ ਸੁਲੇਮਾਨ ਗੁਰਾਇਆ, ਬਿਸ਼ਪ ਸੋਮਨਾਥ, ਬਿਸ਼ਪ ਦਿਲ ਮਸੀਹ ਤੇ ਹੋਰ ਮਸੀਹ ਧਾਰਮਿਕ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਸੂਬਾ ਪ੍ਰਧਾਨ ਹਮੀਦ ਮਸੀਹ, ਪਾਸਟਰ ਤਰਸੇਮ ਮਸੀਹ ਸਹੋਤਾ ਪ੍ਰਧਾਨ ਹੋਸਨਾ ਪੰਜਾਬੀ ਮਨਿਸਟਰੀ ਪੰਜਾਬ, ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਅਸ਼ਵਨੀ ਮਸੀਹ, ਬਿਸ਼ਪ ਵਿਜੇ ਕਲਾਈਮੈਂਟ ਨੇ ਸਾਂਝੇ ਤੌਰ 'ਤੇ ਕੀਤੀ। ਉਪਰੋਕਤ ਸਾਰੇ ਨੇਤਾਵਾਂ ਨੇ ਕਿਹਾ ਕਿ ਉਹ ਆਪਣੇ ਮਾਣ ਤੇ ਸ਼ਾਨ ਖ਼ਿਲਾਫ਼ ਕੁਝ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਧਰਮ ਪਰਿਵਰਤਨ ਦੇ ਮੁੱਦੇ ਨੂੰ ਬਵੇਜਾ ਉਛਾਲਿਆ ਜਾ ਰਿਹਾ ਹੈ। ਭਾਰਤ ਦਾ ਸੰਵਿਧਾਨ ਆਰਟੀਕਲ 25 ਵਿਚ ਹਰ ਸ਼ਖ਼ਸ ਆਪਣਾ ਧਰਮ ਬਦਲ ਸਕਦਾ ਹੈ। ਆਪਣੇ ਧਰਮ ਦਾ ਪ੍ਰਚਾਰ ਤੇ ਪਸਾਰ ਖੱੁਲ੍ਹੀ ਆਜ਼ਾਦੀ ਨਾਲ ਕਰ ਸਕਦਾ ਹੈ ਤਾਂ ਧਰਮ ਪਰਿਵਰਤਨ ਦਾ ਵਾਵਰੋਲਾ ਕਿਉਂ ਹੈ? ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਫਿਰਕੂ ਤਣਾਵ ਪੈਦਾ ਕਰਨ ਵਾਲੀਆਂ ਜਥੇਬੰਦੀਆਂ 'ਤੇ ਤੁਰੰਤ ਪਾਬੰਦੀ ਲਾਈ ਜਾਵੇ। ਇਸ ਸਬੰਧ ਵਿਚ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

ਡਾਕਟਰ ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ ਪੰਜਾਬ, ਸੁਧੀਰ ਮਸੀਹ ਸਾਹਕੋਟ ਯੂਥ ਪ੍ਰਧਾਨ ਪੰਜਾਬ , ਡੈਨੀਅਲ ਮਸੀਹ ਜ਼ਿਲ੍ਹਾ ਪ੍ਰਧਾਨ ਜਲੰਧਰ, ਪੀਟਰ ਮਸੀਹ ਬੁਲੰਦਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ, ਬੂਟਾ ਮਸੀਹ ਮੁੱਖ ਸਲਾਹਕਾਰ, ਸ਼ਰੀਫ ਮਸੀਹ ਸ਼ੀਨੀਅਰ ਵਾਈਸ ਪ੍ਰਧਾਨ ਜਲੰਧਰ, ਪਾਸਟਰ ਵਿਲਸਨ ਮਸੀਹ, ਪਾਸਟਰ ਹਰਭਜਨ ਮਸੀਹ ਕੈਸ਼ੀਅਰ, ਡੌਲੀ ਮਸੀਹ ਪ੍ਰਧਾਨ ਪੰਜਾਬ ਇਸਤਰੀ ਵਿੰਗ, ਪ੍ਰਰੀਤੀ ਜਨਰਲ ਸਕੱਤਰ ਇਸਤਰੀ ਵਿੰਗ, ਇਲਿਆਸ ਮਸੀਹ ਪ੍ਰਤਾਪੁਰਾ ਸੰਗਠਨ ਸੱਕਤਰ ਪੰਜਾਬ, ਪਾਸਟਰ ਪੇ੍ਮ ਫੋਲੜੀਵਾਲ ਆਦਿ ਹਾਜ਼ਰ ਸਨ।