ਹੰਸ ਰਾਜ ਪ੍ਰਰੀਤ, ਜੰਡਿਆਲਾ ਮੰਜਕੀ : ਸਮਾਜ ਭਲਾਈ ਨੌਜਵਾਨ ਸਭਾ ਵੱਲੋਂ ਦੇਸ਼ ਵਿਚ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ, ਅੌਰਤਾਂ 'ਤੇ ਹੋ ਰਹੇ ਜ਼ੁਲਮ, ਬੇਰੁਜ਼ਗਾਰੀ, ਮਹਿੰਗਾਈ, ਨਾਕਸ ਸਿਹਤ ਸਹੂਲਤਾਂ ਤੇ ਨਸ਼ਿਆਂ ਖ਼ਿਲਾਫ ਆਦਿ ਮਸਲਿਆਂ ਬਾਰੇ ਲੋਕਾਂ ਨੂੰ ਜਾਗਿ੍ਤ ਕਰਨ ਤੇ ਸਰਕਾਰ ਪ੍ਰਤੀ ਰੋਸ ਪ੍ਰਗਟਾਉਣ ਲਈ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਨੌਜਵਾਨ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਜੌਹਲ ਜੰਡਿਆਲੀਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਵਿਚ ਅੌਰਤਾਂ ਸੁਰੱਖਿਅਤ ਨਹੀਂ ਹਨ। ਅੌਰਤਾਂ 'ਤੇ ਹੋ ਰਹੇ ਿਘਨਾਉਣੇ ਜ਼ੁਲਮਾਂ ਦੀਆਂ ਨਿੱਤ ਨਵੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਦੇਸ਼ 'ਚ ਕੋਈ ਸਖ਼ਤ ਕਾਨੂੰਨ ਨਾ ਹੋਣ ਕਾਰਨ ਮੁਲਜ਼ਮ ਖੁੱਲ੍ਹੇ ਘੁੰਮਦੇ ਹਨ। ਇਸ ਮੌਕੇ ਹੈਪੀ ਭਾਰਦਵਾਜ, ਤੇਜਿੰਦਰ ਮਠਾਰੂ, ਗੁਰਸੇਵਕ ਸਿੰਘ, ਗੁਰਕੀਰਤ ਸਿੰਘ, ਰਾਜਵੀਰ ਸਿੰਘ, ਨੀਰਜ, ਮਨੀ, ਸ਼ਾਲੂ ਭਾਰਦਵਾਜ, ਰਿੰਕੂ, ਹਰਮਨ ਸਿੰਘ ਆਦਿ ਹਾਜ਼ਰ ਸਨ।