ਜੇਐੱਨਐੱਨ, ਜਲੰਧਰ : ਖੇਤੀਬਾੜੀ ਬਿੱਲਾਂ ਖ਼ਿਲਾਫ਼ ਧਰਨੇ ਪ੍ਰਦਰਸ਼ਨ ਦਾ ਦੌਰ ਸ਼ਨਿਚਰਵਾਰ ਨੂੰ ਵੀ ਜਾਰੀ ਹੈ। ਜਲੰਧਰ ਕੈਂਟ ਸਟੇਸ਼ਨ 'ਤੇ ਜਿੱਥੇ ਕਿਸਾਨਾਂ ਨੇ ਪੱਟੜੀ 'ਤੇ ਧਰਨਾ ਲੱਗਾ ਦਿੱਤਾ, ਉੱਥੇ ਯੂਥ ਕਾਂਗਰਸ ਨੇ ਵੀ ਕਿਸਾਨਾਂ ਦੇ ਸਮਰਥਨ 'ਚ ਟਰੈਕਟਰ ਰੈਲੀ ਕੱਢੀ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਜਲੰਧਰ ਕੈਂਟ ਸਟੇਸ਼ਨ 'ਚ ਲਗਾਏ ਗਏ ਧਰਨੇ 'ਚ ਕਿਸਾਨ ਮੈਟ ਵਿਛਾ ਕੇ ਪਟੜੀਆਂ 'ਤੇ ਬੈਠ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਜਦੋਂ ਤਕ ਉਨ੍ਹਾਂ ਦੀ ਮੰਗ ਨਹੀਂ ਮਾਨੀ ਜਾਂਦੀ, ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।

ਧਰਨੇ 'ਚ ਸ਼ਾਹਕੋਟ ਤੋਂ ਆਏ ਯੂਨੀਅਨ ਦੇ ਗੁਰਮੇਲ ਸਿੰਘ ਨੇ ਕਿਹਾ ਕਿ ਕਿਸਾਨਾਂ ਨਾਲ ਜੁੜੇ ਜੋ ਤਿੰਨ ਬਿੱਲ ਆਏ ਹਨ, ਉਸ ਨਾਲ ਖੇਤੀਬਾੜੀ ਦਾ ਢਾਂਚਾ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਜਾਵੇਗਾ। ਖੇਤੀਬਾੜੀ ਦਾ ਕਾਬੂ ਵੱਡੇ ਘਰਾਣਿਆਂ ਦੇ ਹੱਥਾਂ 'ਚ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਪਹਿਲਾਂ ਹੀ ਵਿਦੇਸ਼ਾਂ ਵੱਲ ਜਾ ਰਹੀ ਹੈ, ਹੁਣ ਪੰਜਾਬ 'ਚ ਜੋ ਕਿਸਾਨੀ ਬਚੀ ਹੈ ਉਹ ਇਸ ਬਿੱਲ ਕਾਰਨ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਵੀ ਜਾਗ ਗਏ ਹਨ ਕਿ ਜੇ ਉਹ ਹੁਣ ਸੰਘਰਸ਼ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਭਵਿੱਖ ਦੀ ਪੀੜ੍ਹੀਆਂ ਤਬਾਹ ਜੋ ਜਾਣਗੀਆਂ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਲੰਧਰ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਬਿੱਲਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤਕ ਧਰਨੇ ਲਗਾਤਾਰ ਚੱਲਦੇ ਰਹਿਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਚਾਹੇ ਅਕਾਲੀ ਦਲ ਹੋਵੇ ਜਾਂ ਕਾਂਗਰਸ, ਇਹ ਸਾਰੇ ਕੇਂਦਰ ਨਾਲ ਮਿਲੇ ਹੋਏ ਹਨ ਤੇ ਬਿੱਲ 'ਚ ਉਨ੍ਹਾਂ ਨੇ ਵੀ ਦਸਤਖ਼ਤ ਕੀਤੇ ਹਨ।

Posted By: Amita Verma