ਜੇਐੱਨਐੱਨ, ਜਲੰਧਰ : ਨਗਰ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਅਰ ਜਗਦੀਸ਼ ਰਾਜਾ ਖ਼ਿਲਾਫ਼ ਦੋ ਧਰਨੇ ਸ਼ੁਰੂ ਹੋ ਗਏ ਹਨ। ਇਕ ਧਰਨਾ ਨਗਰ ਨਿਗਮ ਦੀ ਐਂਟਰੀ 'ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਰਕਰਾਂ ਨੇ ਲਾਇਆ ਹੈ। ਉੱਥੇ ਹੀ ਦੂਸਰਾ ਧਰਨਾ ਪੰਜਾਬ ਸਫ਼ਾਈ ਮਜ਼ਦੂਰੀ ਫੈਡਰੇਸ਼ਨ ਦੇ ਮੈਂਬਰ ਦੇ ਰਹੇ ਹਨ।

ਧਰਨੇ ਦੌਰਾਨ ਭਾਰਤੀ ਜਨਤਾ ਯੁਵਾ ਮੋਰਚਾ ਦੇ ਮੈਂਬਰ ਮੰਗ ਕਰ ਰਹੇ ਹਨ ਕਿ ਸ਼ਹਿਰ ਦੇ ਸਾਰੇ ਲੋਕਾਂ 'ਤੇ ਲਗਾਏ ਗਏ ਪਾਣੀ ਦੇ ਬਿੱਲ ਦਾ ਪ੍ਰਸਤਾਵ ਵਾਪਸ ਲਿਆ ਜਾਵੇ। ਲੋਕਾਂ ਨੂੰ ਬਿੱਲ ਭਰਨ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਜਿੱਥੇ ਨਗਰ ਨਿਗਮ ਦੀ ਮੀਟਿੰਗ ਹੋਣੀ ਚਾਹੀਦੀ ਹੈ ਉੱਥੇ ਟਾਊਨ ਹਾਲ ਦੇ ਬਾਹਰ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਮੈਂਬਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਯੂਨੀਅਨ ਦੀ ਮੰਗ ਹੈ ਕਿ ਸਫ਼ਾਈ ਸੇਵਕਾਂ ਤੇ ਸੀਵਰਮੈਨ ਦੀ ਭਰਤੀ ਕੀਤੀ ਜਾਵੇ। ਮੁਲਾਜ਼ਮ ਘੱਟ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Posted By: Seema Anand