ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਨੈਸ਼ਨਲ ਕੁਆਡੀਨੇਸ਼ਨ ਕਮੇਟੀ ਆਫ ਇਲੈਕਟਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਜ਼ ਤੇ ਜੁਆਇੰਟ ਫੋਰਮ ਦੇ ਸੱਦੇ 'ਤੇ ਪਾਵਰਕਾਮ ਮੰਡਲ ਦਫਤਰ ਭੋਗਪੁਰ ਵਿਖੇ ਗੇਟ ਰੈਲੀ ਕੀਤੀ ਗਈ। ਜਿਸ ਇਸ ਮੌਕੇ ਬੁਲਾਰਿਆਂ ਵੱਲੋਂ ਬਿਜਲੀ ਐਕਟ 2022 ਵਾਪਸ ਕਰਵਾਉਣ ਲਈ ਪੁਰਜ਼ੋਰ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕਿਸਾਨ ਆਗੂ ਗੁਰਭੇਜ ਸਿੰਘ ਸੰਘਾ ਦੀ ਅਗਵਾਈ ਹੇਠ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਵਿਚ ਇੰਜੀ. ਗੁਰਦੇਵ ਸਿੰਘ ਜੇਈ (ਪ੍ਰਧਾਨ ਜੇਈ ਕੌਂਸਲ), ਸਤਨਾਮ ਸਿੰਘ ਪ੍ਰਧਾਨ, ਬਲਜੀਤ ਸਿੰਘ ਮੀਤ ਪ੍ਰਧਾਨ, ਕਰਨੈਲ ਸਿੰਘ, ਗੁਰਦੀਪ ਸਿੰਘ ਜੇਈ, ਪ੍ਰਰੀਤਮ ਸਿੰਘ ਜੇਈ ਬਰਕਤ ਰਾਮ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਤੇ ਕਿਹਾ ਕਿ ਇਸ ਬਿਜਲੀ ਐਕਟ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕਿਸਾਨ ਆਗੂ ਗੁਰਭੇਜ ਸਿੰਘ ਸੰਘਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਮਾਰੂ ਹਨ ਤੇ ਇਸ ਐਕਟ ਦੇ ਪਾਸ ਹੋਣ ਨਾਲ ਬਿਜਲੀ ਅਦਾਰੇ ਦਾ ਨਿੱਜੀਕਰਨ ਹੋ ਜਾਵੇਗਾ ਤੇ ਕਿਸਾਨਾਂ ਦੀਆਂ ਮੋਟਰਾਂ 'ਤੇ ਬਿੱਲ ਲੱਗਣ ਨਾਲ ਕਿਸਾਨ ਨੂੰ ਆਰਥਿਕ ਪੱਖੋਂ ਭਾਰੀ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੇਕਰ ਇਸ ਬਿੱਲ ਨੂੰ ਵਾਪਸ ਨਾ ਲਿਆ ਤਾਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਿਢਆ ਜਾਵੇਗਾ।

ਇਸ ਮੌਕੇ ਕਿਸਾਨ ਜਥੇਬੰਦੀ ਦੇ ਬਲਜੀਤ ਸਿੰਘ ਭੱਟੀ, ਉਂਕਾਰ ਸਿੰਘ ਿਢੱਲੋਂ, ਅੰਮਿ੍ਤਪਾਲ ਸਿੰਘ ਮਾਧੋਪੁਰ, ਸੋਹਣ ਸਿੰਘ ਮਾਣਕਢੇਰੀ, ਸੰਤ ਪ੍ਰਕਾਸ਼ ਬਹਿਰਾਮ ਸ਼ਰਿਸ਼ਤਾ, ਬਿਜਲੀ ਮੁਲਾਜ਼ਮ ਸੁਧੀਰ ਨਾਥ, ਕਸ਼ਮੀਰ ਸਿੰਘ, ਜੇਈ ਬਲਵਿੰਦਰ ਸਿੰਘ, ਜੇਈ ਇੰਜੀ ਸੁਖਜੀਤ ਸਿੰਘ, ਏਏਈ ਸਤਪਾਲ, ਨਰਿੰਦਰ ਸੈਣੀ, ਬਲਵਿੰਦਰ ਕੌਰ, ਨਰਿੰਦਰ ਕੁਮਾਰ ਤੇ ਕੁਲਵਿੰਦਰ ਸਿੰਘ ਆਦਿ ਮੌਜੂਦ ਸਨ।