ਪੱਤਰ ਪ੍ਰਰੇਰਕ, ਜਲੰਧਰ : ਰਾਮਾ ਮੰਡੀ ਦੇ ਨਾਲ ਲੱਗਦੇ ਇਲਾਕੇ ਜਿਨ੍ਹਾਂ 'ਚ ਸਿੱਧੂ ਇਨਕਲੇਵ, ਦਕੋਹਾ ਤੇ ਰਾਮਾਮੰਡੀ ਦੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪੀਐੱਸਪੀਸੀਐੱਲ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੀ ਘਟੀਆ ਕਾਰਗੁਜ਼ਾਰੀ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਦੀਆਂ ਮੰਗਾਂ ਸਨ ਕਿ ਪੀਣ ਵਾਲਾ ਪਾਣੀ, ਸੀਵਰੇਜ, ਸਟ੍ਰੀਟ ਲਾਈਟਾਂ, ਸੜਕਾਂ, ਕਾਲੋਨੀ ਦੀ ਸਾਫ ਸਫਾਈ ਧਿਆਨ ਦਿੱਤਾ ਜਾਵੇ। ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਹਮੇਸ਼ਾ ਹੀ ਕਾਲੋਨੀ ਨਾਲ ਧੱਕਾ ਕੀਤਾ ਹੈ ਅਤੇ ਮੱੁਢਲੀਆਂ ਸਹਲੂਤਾਂ ਤੋਂ ਵਾਂਝਾ ਰੱਖਿਆ ਹੈ। ਇਸ ਬਾਰੇ ਇਲਾਕੇ ਦੇ ਕੌਂਸਲਰ ਜਗਦੀਸ਼ ਗੱਗ ਤੇ ਐੱਮਐੱਲਏ ਰਾਜਿੰਦਰ ਬੇਰੀ ਨੂੰ ਪਿਛਲੇ ਦੋ ਸਾਲਾਂ ਤੋਂ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਹੈ ਪਰ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਇਲਾਕੇ 'ਚ ਪੀਐੱਸਪੀਸੀਐੱਲ ਵਿਭਾਗ ਵੱਲੋਂ ਬਿਜਲੀ ਦਾ ਟਰਾਂਸਫਾਰਮਰ ਤਾਂ ਰੱਖ ਦਿੱਤਾ ਗਿਆ ਪਰ ਤਾਰਾਂ ਨਹੀਂ ਜੋੜੀਆਂ ਗਈਆਂ। ਇਸ ਬਾਰੇ ਜੇਈ, ਐਕਸੀਅਨ, ਡੀਈ ਤੇ ਸੀਈ ਦੇ ਅਧਿਕਾਰੀਆਂ ਨੂੰ ਕਈ ਵਾਰੀ ਕਿਹਾ ਜਾ ਚੁੱਕਾ ਹੈ ਪਰ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਕਤ ਮੰਗਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ।