- ਰੋਸ

- ਬਿਜਲੀ ਐਕਟ ਲਾਗੂ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਕੀਤੀ ਮੰਗ

ਸੀਟੀਪੀ 110 : ਪਾਵਰਕਾਮ ਦਫ਼ਤਰ ਢੰਡੋਵਾਲ 'ਚ ਧਰਨਾ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ।

ਪਿ੍ਰਤਪਾਲ ਸਿੰਘ, ਸ਼ਾਹਕੋਟ :

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿਚ ਪਾਵਰਕਾਮ ਦਫ਼ਤਰ ਢੰਡੋਵਾਲ ਵਿਚ ਧਰਨਾ ਲਗਾਇਆ ਗਿਆ। ਇਸ ਮੌਕੇ ਐੱਸਡੀਓ ਬਲਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸ਼ੇਰ ਸਿੰਘ ਰਾਮੇ, ਸਵਰਨ ਸਿੰਘ ਸਾਦਿਕਪੁਰ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜਰਨੈਲ ਸਿੰਘ ਰਾਮੇ ਤੇ ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਤਂੋ ਮੰਗ ਕੀਤੀ ਕਿ ਬਿਜਲੀ ਐਕਟ 2020 ਲਾਗੂ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ ਤੇ ਐਕਟ ਰਾਹੀਂ ਬਣਾਏ ਨਿਯਮਾਂ ਦੇ ਮੌਜੂਦਾ ਢਾਂਚੇ ਨੂੰ ਰੱਦ ਕਰ ਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਪੁਰਾਣੇ ਸਰੂਪ ਨੂੰ ਲਾਗੁੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਨੂੰ ਬਿਜਲੀ ਪੈਦਾ ਕਰਨ ਦੇ ਦਿੱਤੇ ਅਧਿਕਾਰਾਂ ਨੂੰ ਖ਼ਤਮ ਕੀਤਾ ਜਾਵੇ ਅਤੇ ਬਿਜਲੀ ਮਹਿਕਮੇ ਵਿਚ ਖਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਸਰਕਾਰ ਕੋਲੋਂ ਕਿਸਾਨਾਂ ਨੂੰ 16 ਘੰਟੇ ਬਿਜਲੀ ਦੇਣ, ਸ਼ਿਕਾਇਤਾਂ ਦਾ ਨਿਪਟਾਰਾ 24 ਘੰਟੇ ਵਿਚ ਕਰਨ, ਬਿਜਲੀ ਘਰਾਂ ਵਿਚ ਗੱਡੀਆਂ, ਰੱਸੇ, ਚੈਨ ਕੁੱਪੀਆਂ ਆਦਿ ਦਾ ਪ੍ਰਬੰਧ ਕਰਨ, ਖੇਤੀ ਸੈਕਟਰ ਤੇ ਮਜ਼ਦੂਰਾਂ ਨੂੰ ਮਿਲਦੀਆਂ ਸਬਸਿਡੀਆਂ ਨੂੰ ਵਧਾਉਣ ਤੇਖ਼ਪਤਕਾਰਾਂ ਨੂੰ ਬਿਜਲੀ 1 ਰੁਪਏ ਪ੍ਰਤੀ ਯੂਨਿਟ ਦੇਣ ਦੀ ਮੰਗ ਕੀਤੀ।

ਇਸ ਮੌਕੇ ਮੀਤ ਪ੍ਰਧਾਨ ਕੁਲਦੀਪ ਰਾਏ, ਸਕੱਤਰ ਜਰਨੈਲ ਸਿੰਘ, ਪ੍ਰਰੈੱਸ ਸਕੱਤਰ ਹਰਪ੍ਰਰੀਤ ਸਿੰਘ ਕੋਟਲੀ ਗਾਜਰਾਂ, ਮੀਤ ਖ਼ਜ਼ਾਨਚੀ ਨਿਰਮਲ ਸਿੰਘ ਰੇੜਵਾਂ, ਹਰਭਜਨ ਸਿੰਘ ਰਾਜੇਵਾਲ, ਦਾਰਾ ਸਿੰਘ ਮੋਹਰੀਵਾਲ, ਅਮਰਜੀਤ ਸਿੰਘ ਪੂੰਨੀਆਂ, ਸਵਰਨ ਸਿੰਘ ਕਿੱਲੀ ਤੇ ਬਲਵੰਤ ਸਿੰਘ ਰਾਮੇ, ਮੇਜਰ ਸਿੰਘ ਤਲਵੰਡੀ, ਭਜਨ ਸਿੰਘ ਸਾਦਿਕਪੁਰ, ਰਣਜੀਤ ਸਿੇੰਘ ਰਾਮੇ ਆਦਿ ਵੀ ਹਾਜ਼ਰ ਸਨ।