ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਏਵੀ ਕਾਲਜ ਕੋਆਰਡੀਨੇਸ਼ਨ ਕਮੇਟੀ ਤੇ ਪੀਸੀਸੀਟੀਯੂ ਦੇ ਸੱਦੇ 'ਤੇ ਡੀਏਵੀ ਕਾਲਜ ਦੇ ਸਟਾਫ ਨੇ ਸੋਮਵਾਰ ਕਾਲੇ ਰੰਗ ਦਾ ਬਿੱਲੇ ਲਾ ਕੇ ਡੀਏਵੀ ਕਾਲਜ ਪ੍ਰਬੰਧਕ ਕਮੇਟੀ ਖਿਲਾਫ ਨਾਰਾਜ਼ਗੀ ਜਾਹਰ ਕੀਤੀ। ਇਹ ਵਿਰੋਧ ਮੰਗਲਵਾਰ ਵੀ ਜਾਰੀ ਰਹੇਗਾ। ਡੀਏਵੀ ਕਾਲਜ ਜਲੰਧਰ ਇਕਾਈ ਦੇ ਸਕੱਤਰ ਪ੍ਰਰੋ. ਅਸ਼ੋਕ ਕਪੂਰ ਨੇ ਕਿਹਾ ਕਿ ਪ੍ਰਬੰਧਕਾਂ ਨੇ ਅਧਿਆਪਕਾਂ ਦੀ ਤਰੱਕੀ ਤੇ ਗ੍ਰੇਡ ਲਈ 12 ਅਕਤੂਬਰ ਤਕ ਦਾ ਸਮਾਂ ਮੰਗਿਆ ਸੀ ਤੇ ਯੂਨੀਅਨ ਨੇ ਸਾਰੇ ਕਾਲਜਾਂ ਦੇ ਪਿ੍ਰੰਸੀਪਲਾਂ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਸੀ ਪਰ ਇਹ ਪੂਰਾ ਨਹੀਂ ਹੋਇਆ। ਜਦੋਂ ਇਹ ਆਇਆ, ਯੂਨੀਅਨ ਨੂੰ ਆਪਣਾ ਵਿਰੋਧ ਸ਼ੁਰੂ ਕਰਨਾ ਪਿਆ। ਫਿਲਹਾਲ ਯੂਨੀਅਨ ਨੇ ਇਕ ਪ੍ਰਤੀਕ ਵਜੋਂ ਕਾਲੇ ਬਿੱਲੇ ਲਾ ਕੇ ਗੁੱਸਾ ਜ਼ਾਹਰ ਕੀਤਾ ਹੈ ਜੇ ਪ੍ਰਬੰਧਕਾਂ ਵੱਲੋਂ ਕੋਈ ਪਹਿਲ ਨਾ ਕੀਤੀ ਗਈ ਤਾਂ ਇਹ ਸੰਘਰਸ ਅੱਗੇ ਵੀ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਅਧਿਆਪਕਾਂ ਦੀ ਤਰੱਕੀ ਤੇ ਗ੍ਰੇਡ ਤਹਿਤ ਕੈਗ (ਕੈਰੀਅਰ ਐਡਵਾਂਸਮੈਂਟ ਸਕੀਮ) ਲੰਬੇ ਸਮੇਂ ਤੋਂ ਲਟਕ ਰਹੀ ਹੈ ਜਿਸ ਨੂੰ ਪ੍ਰਬੰਧਕਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦੇ ਹਨ ਪਰ ਹੁਣ ਅਧਿਆਪਕਾਂ ਦੇ ਸਬਰ ਦੀ ਹੱਦ ਖਤਮ ਹੋ ਗਈ ਹੈ। ਉਹ ਮਾਨਸਿਕ ਤੇ ਵਿੱਤੀ ਨੁਕਸਾਨ ਝੱਲ ਰਹੇ ਹਨ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪ੍ਰਰੋ. ਸ਼ਰਦ ਮਨੋਚਾ, ਉਪ ਪ੍ਰਧਾਨ ਡਾ. ਸੰਜੀਵ ਧਵਨ, ਸਕੱਤਰ ਪ੍ਰਰੋਫੈਸਰ ਅਸ਼ੋਕ ਕਪੂਰ, ਜੁਆਇੰਟ ਸਕੱਤਰ ਪ੍ਰਰੋ. ਮਨੋਜ ਅਰੋੜਾ ਤੇ ਵਿੱਤ ਸਕੱਤਰ ਪ੍ਰਰੋ. ਮਨੀਸ਼ ਖੰਨਾ ਨੇ ਸਮੂਹ ਵਿਭਾਗਾਂ ਦੇ ਸਮੂਹ ਅਧਿਆਪਕਾਂ ਨੂੰ ਪ੍ਰਰੋਗਰਾਮ ਬਾਰੇ ਜਾਣੂ ਕਰਵਾਇਆ।