ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਨਵੇਂ ਖੇਤੀ ਕਾਨੂੰਨਾਂ ,ਬਿਜਲੀ ਸੋਧ ਬਿੱਲ 2020 ਤੇ ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਰੋਡਵੇਜ਼ ਤੇ ਪਨਬੱਸ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਤੇ ਕਾਰਪੋਰੇਟ ਘਰਾਣਿਆਂ ਦਾ ਬੱਸ ਸਟੈਂਡ ਜਲੰਧਰ ਵਿਖੇ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਤੋਂ ਪਹਿਲਾਂ ਬੱਸ ਸਟੈਂਡ 'ਤੇ ਰੈਲੀ ਕੀਤੀ ਗਈ। ਰੈਲੀ ਕਰਨ ਤੋਂ ਪਹਿਲਾਂ ਬੱਸਾਂ ਜਾਮ ਕੀਤੀਆਂ ਗਈਆਂ। ਇਸ ਰੈਲੀ ਨੂੰ ਬਲਵਿੰਦਰ ਸਿੰਘ ਰਾਠ ,ਗੁਰਪ੍ਰਰੀਤ ਸਿੰਘ, ਜਸਵੰਤ ਸਿੰਘ ਮੱਟੂ ,ਸੱਤਪਾਲ ਸਿੰਘ, ਗੁਰਜੀਤ ਸਿੰਘ ,ਹਰੀਸ਼, ਪਰਮਜੀਤ ਸਿੰਘ, ਕਸ਼ਮੀਰ ਚੰਦ,, ਦਮਨਜੋਤ ਸਿੰਘ, ਗੁਰਦੀਪ ਸਿੰਘ ,ਗੁਰਪ੍ਰਰੀਤ ਸਿੰਘ, ਸੁਖਵਿੰਦਰ ਸਿੰਘ ,ਸਤਨਾਮ ਸਿੰਘ, ਬਲਜੀਤ ਸਿੰਘ ,ਚਾਨਣ ਸਿੰਘ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਨੂੰਨ, ਨਵੇਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2020 ਤੇ ਨਵੇਂ ਕਿਰਤ ਕਾਨੂੰਨਾਂ ਨਾਲ ਸਮੁੱਚੇ ਦੇਸ਼, ਕਿਸਾਨਾਂ, ਮਜਦੂਰਾਂ ਤੋਂ ਇਲਾਵਾ ਕਿਰਤੀ ਵਰਗ 'ਤੇ ਮਾਰੂ ਅਸਰ ਪਵੇਗਾ। ਇਨ੍ਹਾਂ ਕਾਲੇ ਕਾਨੂੰਨਾਂ ਨਾਲ ਗ਼ਰੀਬੀ, ਬੇਰੁਜ਼ਗਾਰੀ ,ਮਹਿੰਗਾਈ ਤੇ ਕਾਲਾ ਬਾਜ਼ਾਰੀ ਹੋਰ ਸਿਖਰਾਂ ਨੂੰ ਛੂਹ ਲਵੇਗੀ। ਪਹਿਲਾਂ ਹੀ ਮੋਦੀ ਸਰਕਾਰ ਵੱਲੋਂ ਨੋਟਬੰਦੀ, ਜੀਐੱਸਟੀ ਵਰਗੇ ਅਜਿਹੇ ਲਏ ਗਲਤ ਫੈਸਲਿਆਂ ਕਾਰਨ ਪੈਦਾ ਹੋਏ ਮੰਦਵਾੜੇ ਦੇ ਝੰਬੇ ਲੋਕਾਂ ਦੇ ਵਪਾਰ ,ਕਾਰੋਬਾਰ ਅਤੇ ਰੁਜ਼ਗਾਰ ਦਾ ਹੋਰ ਨੁਕਸਾਨ ਹੋਵੇਗਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੀਂਆਂ ਆਰਥਿਕ ਨੀਤੀਆਂ ਤਹਿਤ ਆਰਥਿਕ ਸੁਧਾਰਾਂ ਦੇ ਨਾਂ 'ਤੇ ਕੋਰੋਨਾ ਵਾਇਰਸ ਦੀ ਆੜ ਵਿੱਚ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਸਰਕਾਰੀ ਥਰਮਲ, ਬਿਜਲੀ, ਟਰਾਂਸਪੋਰਟ, ਪਾਣੀ , ਸਿਹਤ, ਸਿੱਖਿਆ ,ਬੀਮਾ ਏਅਰਪੋਰਟ ਆਦਿ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਅਤ ਨਾਲ ਪੂਰਨ ਨਿੱਜੀਕਰਨ ਕੀਤਾ ਜਾ ਰਿਹਾ ਹੈ। ਸਨਅਤੀ ਵਿਕਾਸ ਦੇ ਨਾਂ ਹੇਠ ਆਦੀਵਾਸੀਆਂ ਕਿਸਾਨਾਂ ਖੇਤ ਮਜਦੂਰਾਂ ਦੀਆਂ ਜਮੀਨਾਂ , ਜਲ ਜੰਗਲ, ਕੋਇਲਾ, ਖਾਣਾਂ ਆਦਿ ਨੂੰ ਜਬਰੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ, ਕੀਤੀ ਕ ਖੇਤੀ ਨਾਲ ਸਬੰਧਤ ਕਾਲੇ ਕਨੂੰਨ ਤੇ ਹੋਰ ਸਮੂਹ ਕਾਨੂੰਨ ਰੱਦ ਕੀਤੇ ਜਾਣ ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ, ਬਿਜਲੀ ਸੋਧ ਬਿੱਲ ਵਾਪਸ ਲਿਆ ਜਾਵੇ ,ਸਮੂਹ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ।