ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ ਅੱਜ ਸੀਟੀਯੂ ਵੱਲੋਂ ਪਠਾਨਕੋਟ ਚੌਕ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਕਾਮਰੇਡ ਹਰੀ ਮੁਨੀ ਸਿੰਘ, ਰੇਣੂ, ਸ਼ੰਕਰਾ, ਊਸਾ, ਉਰਮਿਲਾ, ਸ਼ਤਰ ਪਾਲ, ਪਾਰਵਤੀ, ਭੋਲਾ ਪ੍ਰਸਾਦ ਤੇ ਕਚੰਨਾ ਨੇ ਸੰਬੋਧਨ ਕੀਤਾ। ਮਜ਼ਦੂਰਾਂ ਵੱਲੋਂ ਰੇਰੂ ਚੌਕ ਤਕ ਮਾਰਚ ਕੀਤਾ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।