ਅਕਸ਼ੇਦੀਪ ਸ਼ਰਮਾ, ਆਦਮਪੁਰ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਸੰਤ ਬਾਬਾ ਪ੍ਰਰੀਤਮ ਸਿੰਘ, ਡੁਮੇਲੀ ਦੁਆਰਾ ਵਿਦਿਅਕ ਵਰ੍ਹੇ 2022-23 ਦੇ ਦਾਖ਼ਲਿਆਂ ਨੂੰ ਮੁੱੱਖ ਰੱੱਖਦੇ ਹੋਏ ਪ੍ਰਰਾਸਪੈਕਟਸ ਜਾਰੀ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਪ੍ਰਰੀਤਮ ਸਿੰਘ ਜੀ ਦੁਆਰਾ ਕਾਲਜ ਸ਼ੈਸ਼ਨ 2022-23 ਦੇ ਕਾਲਜ ਪ੍ਰਰਾਸਪੈਕਟਸ ਦੀ ਬਹੁਤ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਨੇ ਪਿੰ੍ਸੀਪਲ ਸਾਹਿਬ ਵੱਲੋਂ ਕੀਤੇ ਇਸ ਉਪਰਾਲੇ ਨੂੰ ਸਰਾਹਿਆ। ਉਨ੍ਹਾਂ ਨੇ ਕਿਹਾ ਕਿ ਕਾਲਜ ਦੇ ਪਿੰ੍ਸੀਪਲ ਸਾਹਿਬ ਦੁਆਰਾ ਕੀਤੇ ਜਾ ਰਹੇ ਕੰਮਾਂ ਕਰਕੇ ਕਾਲਜ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਕਾਲਜ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਮੱਲਾਂ ਮਾਰ ਰਿਹਾ ਹੈ। ਫੁੱਟਬਾਲ ਦੀ ਟੀਮ (ਲੜਕੇ) ਤੇ ਖੋ-ਖੋ ਦੀ ਟੀਮ (ਲੜਕੀਆਂ) ਨੇ ਯੂਨੀਵਰਸਿਟੀ ਵਿੱਚੋਂ ਸੋਨੇ ਦਾ ਤਗਮਾ, ਜੂਡੋ ਦੀ ਟੀਮ ਦੁਆਰਾ ਚਾਂਦੀ ਅਤੇ ਕਾਂਸੇ ਦਾ ਤਗਮਾ ਜਿੱਤ ਕੇ ਤੇ ਯੂਨੀਵਰਸਿਟੀ ਯੂਥ ਫੈਸਟੀਵਲ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਵੀ ਜ਼ਿਕਰਯੋਗ ਮੱਲਾਂ ਮਾਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਇਲਾਕੇ ਦਾ ਮਾਣ ਵੀ ਵਧਿਆ ਹੈ। ਇਸ ਮੌਕੇ ਪਿੰ੍ਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਨੇ ਕਿਹਾ ਗਿਆ ਕਿ ਵਿਦਿਅਕ ਵਰ੍ਹੇ 2022-23 ਦਾ ਪ੍ਰਰਾਸਪੈਕਟਸ ਛਪਵਾਉਣ ਦੇ ਕੰਮ ਨੂੰ ਨੇਪਰੇ ਚਾੜ੍ਹਨ ਦਾ ਸਿਹਰਾ ਪ੍ਰਰਾਸਪੈਕਟਸ ਇੰਚਾਰਜ ਪੋ੍. ਦਮਨਜੀਤ ਕੌਰ ਤੇ ਪੋ੍. ਹਰਪ੍ਰਰੀਤ ਸਿੰਘ ਤੋਂ ਇਲਾਵਾ ਕਾਲਜ ਦੇ ਮਿਹਨਤੀ ਸਮੂਹ ਸਟਾਫ ਨੂੰ ਜਾਂਦਾ ਹੈ ਕਿਉਂਕਿ ਪ੍ਰਰਾਸਪੈਕਟਸ 'ਚ ਛਪੀਆਂ ਗਤੀਵਿਧੀਆਂ ਨੂੰ ਕਰਵਾਉਣ ਵਿਚ ਪੋ੍. ਕਮਲਜੀਤ ਕੌਰ, ਪੋ੍. ਅਮਰਪਾਲ ਕੌਰ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਦਾ ਵਡਮੁੱੱਲਾ ਯੋਗਦਾਨ ਹੈ।