ਵੈੱਬ ਡੈਸਕ, ਜਲੰਧਰ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪ੍ਰੋਬੇਸ਼ਨਰ ਸਬ ਇੰਸਪੈਕਟਰਾਂ ਦੀ ਗ੍ਰਹਿ ਜ਼ਿਲ੍ਹਿਆਂ 'ਚੋਂ ਬਾਹਰ ਬਦਲੀ ਕਰਨ ਦੇ ਆਪਣੇ ਹੁਕਮ ਵਾਪਸ ਲੈ ਲਏ ਹਨ।ਡੀਜੀਪੀ ਗੁਪਤਾ ਨੇ ਕਿਹਾ ਕਿ ਪੁਲਿਸ ਕਮਿਸ਼ਨਰਜ਼, ਐੱਸਐੱਸਪੀਜ਼ ਅਤੇ ਸਬੰਧਿਤ ਅਧਿਕਾਰੀਆਂ ਦੀ ਬੇਨਤੀ ਅਤੇ ਕੋਵਿੰਡ 19 ਦੀ ਮੌਜੂਦਾ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਇਨ੍ਹਾਂ ਹਦਾਇਤਾਂ 'ਤੇ ਅਗਲੇ 3 ਮਹੀਨਿਆਂ ਲਈ ਕੋਈ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ।

Posted By: Jagjit Singh