ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਾਰਡ ਨੰਬਰ 25 ਦੀ ਆਬਾਦੀ ਅਰਬਨ ਅਸਟੇਟ ਫੇਜ਼-2 ਦੀ ਇਕ ਗਲੀ 'ਚ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ 'ਚ ਦਹਿਸ਼ਤ ਪੈਦਾ ਹੋ ਗਈ ਹੈ ਕਿ ਗਲੀ 'ਚ ਗੰਦਗੀ ਤੇ ਦੂਸ਼ਿਤ ਪਾਣੀ ਖੜ੍ਹਾ ਹੋਣ ਕਾਰਨ ਮਹਾਮਾਰੀ ਡੇਂਗੂ ਕਿਸੇ ਨੂੰ ਆਪਣੀ ਲਪੇਟ 'ਚ ਨਾ ਲੈ ਲਵੇ। ਇਸ ਸਬੰਧ 'ਚ ਬਲਦੇਵ ਸਿੰਘ ਬੈਂਸ, ਪੰਕਜ ਕੁਮਾਰ, ਜਸਪਾਲ ਸਿੰਘ, ਸਤਵਿੰਦਰ ਸਿੰਘ ਅਤੇ ਅਜੇ ਕੁਮਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਇਲਾਕਾ ਕੌਂਸਲਰ ਸਰਬਜੀਤ ਕੌਰ ਨੂੰ ਸੀਵਰੇਜ ਬੰਦ ਹੋਣ ਬਾਰੇ ਸ਼ਿਕਾਇਤ ਕੀਤੀ ਸੀ ਪਰ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੋਠੀ ਨੰਬਰ 1522 ਤੋਂ ਲੈ ਕੇ 1525 ਤਕ ਸੀਵਰੇਜ ਦਾ ਦੂਸ਼ਿਤ ਪਾਣੀ ਖੜ੍ਹਾ ਹੋਣ ਕਾਰਨ ਸਾਰਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਅਤੇ ਉਕਤ ਕੋਠੀਆਂ ਦੇ ਅੰਦਰ ਤੇ ਬਾਹਰ ਬਦਬੂ ਫੈਲੀ ਹੋਈ ਹੈ।

--------

ਕੱਲ੍ਹ ਹੋਵੇਗਾ ਸਮੱਸਿਆ ਦਾ ਹੱਲ : ਕੌਂਸਲਰ

ਇਸ ਦੌਰਾਨ ਇਲਾਕਾ ਕੌਂਸਲਰ ਸਰਬਜੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਬਕਾਇਦਾ ਦਰਜ ਕਰਾਈ ਹੋਈ ਹੈ ਅਤੇ ਕੱਲ੍ਹ ਸੀਵਰੇਜ ਖੋਲ੍ਹਣ ਵਾਲੀ ਗੱਡੀ ਬੁਲਾਈ ਜਾਏਗੀ ਤੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਏਗਾ।