ਅਮਨਦੀਪ ਸਹੋਤਾ, ਸ਼ਾਹਕੋਟ : ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੀ ਪਿੰ੍ਸੀਪਲ ਵੰਦਨਾ ਧਵਨ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਤੀ ਸੁਖਦੇਵ ਧਵਨ ਮੈਨੇਜਰ ਕੋਆਪੇ੍ਟਿਵ ਬੈਂਕ ਕਬੀਰਪੁਰ (ਸੁਲਤਾਨਪੁਰ ਲੋਧੀ) ਵਾਸੀ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਦਾ ਦੇਹਾਂਤ ਹੋ ਗਿਆ। ਸੁਖਦੇਵ ਧਵਨ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਡਾ. ਪ੍ਰਵੀਨ ਬੇਰੀ ਪ੍ਰਧਾਨ ਪਾਰੁਲ ਐਜੂਕੇਸ਼ਨਲ ਸੁਸਾਇਟੀ, ਰਾਮ ਮੂਰਤੀ ਟਰੱਸਟੀ, ਐਡਮਿਨ ਹੈੱਡ ਤੇਜਪਾਲ ਸਿੰਘ, ਵਾਈਸ ਪਿੰ੍ਸੀਪਲ ਸੰਦੀਪ ਕੌਰ, ਬੌਬੀ ਗਰੋਵਰ, ਸੁਰਿੰਦਰ ਵਿੱਗ ਪ੍ਰਧਾਨ, ਡਾ. ਨਰੇਸ਼ ਸੱਗੂ, ਅਰੁਣ ਜੱਸਲ, ਪਿੰ੍ਸੀਪਲ ਰਜਨੀ ਅਨੇਜਾ, ਪ੍ਰਸ਼ੋਤਮ ਪਾਸੀ, ਅਨਿਲ ਕੁਮਾਰ ਸਰਪੰਚ, ਕਮਲ ਸ਼ਰਮਾ ਪ੍ਰਧਾਨ, ਬੀਪੀਈਓ ਰਾਕੇਸ਼ ਚੰਦ ਅਰੋੜਾ, ਮਾਸਟਰ ਕੁਲਦੀਪ ਸਚਦੇਵਾ, ਲੈਕਚਰਾਰ ਗੁਰਮੁਖ ਸਿੰਘ, ਬਖ਼ਸ਼ੀਸ਼ ਸਿੰਘ ਮਠਾੜੂ, ਮਨਜੀਤ ਕੁਮਾਰ ਦੇਦ, ਮਾਸਟਰ ਮੇਜਰ ਸਿੰਘ ਮੀਏਂਵਾਲ, ਮਾਸਟਰ ਰਮਨ ਗੁਪਤਾ, ਦੀਪਕ ਸੋਬਤੀ ਆਰਏ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।