- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਤਿਨ ਕੋਹਲੀ, ਵਨੀਤ ਧੀਰ,

ਨਿਤਿਨ ਕੋਹਲੀ, ਵਨੀਤ ਧੀਰ, ਦਿਨੇਸ਼ ਢੱਲ ਤੇ ਅਮਿਤ ਢੱਲ ਦੀ ਅਗਵਾਈ ਹੇਠ ਜਲੰਧਰ ਸੈਂਟਰਲ ਤੇ ਨਾਰਥ ਦੀ ਸਾਂਝੀ ਮੀਟਿੰਗ
ਹੰਸਰਾਜ ਰਘੁਵੰਸ਼ੀ ਅਤੇ ਸਾਂਵਰਿਆ ਸੇਠ ਦੇ ਸ਼ਿਵ ਭਜਨਾਂ ਨਾਲ ਗੂੰਜੇਗਾ ਸਾਈਂ ਦਾਸ ਸਕੂਲ ਦਾ ਮੰਚ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 13 ਜੂਨ ਨੂੰ ਸਾਈਂ ਦਾਸ ਸਕੂਲ, ਜਲੰਧਰ ’ਚ ਹੋਣ ਵਾਲੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ “ਇੱਕ ਸ਼ਾਮ ਸ਼ਿਵ ਕੇ ਨਾਮ” ਦੀਆਂ ਤਿਆਰੀਆਂ ਨੂੰ ਲੈ ਕੇ ਮੰਗਲਵਾਰ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਦੇ ਦਫ਼ਤਰ ’ਚ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ’ਚ ਜਲੰਧਰ ਨਾਰਥ ਦੇ ਇੰਚਾਰਜ ਦਿਨੇਸ਼ ਢੱਲ, ਕੌਂਸਲਰ ਅਮਿਤ ਢੱਲ ਤੇ ਮੇਅਰ ਵਨੀਤ ਧੀਰ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ। ਦੋਵੇਂ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਨੇ ਰਲ ਕੇ ਪ੍ਰੋਗਰਾਮ ਦੀਆਂ ਤਿਆਰੀਆਂ, ਪ੍ਰਬੰਧਾਂ ਤੇ ਵੱਖ-ਵੱਖ ਜ਼ਿੰਮੇਵਾਰੀਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ।
ਇਸ ਮੌਕੇ ਜਲੰਧਰ ਸੈਂਟਰਲ ਤੇ ਜਲੰਧਰ ਨਾਰਥ ਦੇ ਕੌਂਸਲਰਾਂ, ਬਲਾਕ ਪ੍ਰਧਾਨਾਂ, ਵਾਰਡ ਇੰਚਾਰਜਾਂ ਤੇ ਵੱਡੀ ਗਿਣਤੀ ’ਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਵੀ ਮੀਟਿੰਗ ’ਚ ਖਾਸ ਤੌਰ ’ਤੇ ਹਿੱਸਾ ਲਿਆ। ਇਨ੍ਹਾਂ ’ਚ ਨਿਖਿਲ ਅਰੋੜਾ, ਡਾ. ਅਮਿਤ, ਅਰੁਨ ਸੋਨੀ, ਦੀਪਕ ਕੁਮਾਰ, ਜਸਵਿੰਦਰ ਸਿੰਘ ਬਿੱਲਾ, ਜਤਿਨ ਗੁਲਾਟੀ, ਪਰਵੀਨ ਕੁਮਾਰ, ਵਿਜੇ ਵਾਲਸਨ, ਡਾ. ਰਾਜੇਸ਼ ਬੱਬਰ, ਸ਼ਿਵਮ ਸ਼ਰਮਾ, ਰਜਿੰਦਰ ਨਾਗਰਾ, ਹਰਪਾਲ ਸਿੰਘ ਮਿੰਟੋ, ਰੌਬਿਨ ਲਵ, ਨਰੇਸ਼ ਸ਼ਰਮਾ, ਗੁਰਪ੍ਰੀਤ ਕੌਰ, ਡਾ. ਗੁਰਚਰਨ ਸਿੰਘ, ਪੁਨੀਤ ਵਡੇਰਾ, ਕਾਰਤਿਕ ਸਹੋਤਾ, ਦੀਪਕ, ਭਾਰਤ, ਜਤਿੰਦਰ ਜਿੰਦ ਤੇ ਸੁਲੱਖਾ ਜਿੰਦ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ, ਪ੍ਰਬੰਧਾਂ ਅਤੇ ਵੱਖ-ਵੱਖ ਜ਼ਿੰਮੇਵਾਰੀਆਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਪਣੇ-ਆਪਣੇ ਸੁਝਾਅ ਦਿੱਤੇ ਗਏ।
ਆਗੂਆਂ ਨੇ ਦੱਸਿਆ ਕਿ 13 ਜੂਨ ਨੂੰ ਹੋਣ ਵਾਲੇ ਇਸ ਵਿਸ਼ਾਲ ਸਮਾਗਮ ’ਚ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਤੇ ਮਨੀਸ਼ ਸਿਸੋਦੀਆ ਖਾਸ ਤੌਰ ’ਤੇ ਸ਼ਿਰਕਤ ਕਰਨਗੇ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 13 ਜੂਨ ਨੂੰ ਸਾਈਂ ਦਾਸ ਸਕੂਲ ਵਿਖੇ ਹੋਣ ਵਾਲੇ ਇਸ ਮਹਾਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਜਲੰਧਰ ਸੈਂਟਰਲ ਤੇ ਨਾਰਥ ਦੀਆਂ ਟੀਮਾਂ ਰਲ ਕੇ ਹਰ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨਗੀਆਂ। ਆਗੂਆਂ ਨੇ ਕਿਹਾ ਕਿ ਇਸ ਵਿਸ਼ਾਲ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ’ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਲੰਧਰ ਵੈਸਟ ਤੇ ਛਾਉਣੀ ਦੀਆਂ ਟੀਮਾਂ ਵੀ ਪਿਛਲੇ ਦਿਨਾਂ ਦੌਰਾਨ ਮੀਟਿੰਗਾਂ ਕਰ ਚੁੱਕੀਆਂ ਹਨ ਤੇ “ਇੱਕ ਸ਼ਾਮ ਸ਼ਿਵ ਕੇ ਨਾਮ” ਪ੍ਰੋਗਰਾਮ ਨੂੰ ਇਤਿਹਾਸਿਕ ਤੇ ਯਾਦਗਾਰ ਬਣਾਉਣ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ’ਚ ਜੁਟੀਆਂ ਹੋਈਆਂ ਹਨ।
ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ “ਇੱਕ ਸ਼ਾਮ ਸ਼ਿਵ ਕੇ ਨਾਮ” ਸਿਰਫ਼ ਇੱਕ ਧਾਰਮਿਕ ਸਮਾਗਮ ਨਹੀਂ ਸਗੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਨ ਤੇ ਸੰਗਤ ਨੂੰ ਅਧਿਆਤਮਿਕ ਰੰਗ ’ਚ ਰੰਗਣ ਦਾ ਇਕ ਵਿਸ਼ੇਸ਼ ਉਪਰਾਲਾ ਹੈ। ਪ੍ਰਸਿੱਧ ਭਜਨ ਗਾਇਕ ਹੰਸਰਾਜ ਰਘੁਵੰਸ਼ੀ ਤੇ ਸਾਂਵਰਿਆ ਸੇਠ ਆਪਣੇ ਭਜਨਾਂ ਰਾਹੀਂ ਸੰਗਤ ਨੂੰ ਸ਼ਿਵ ਭਗਤੀ ਦੇ ਰੰਗ ਵਿਚ ਰੰਗਣਗੇ।