ਕਮਲ ਕਿਸ਼ੋਰ, ਜਲੰਧਰ : ਪਾਵਰਕਾਮ ਵੱਲੋਂ ਲਗਾਏ ਜਾਣ ਵਾਲੇ ਪ੍ਰੀ-ਪੇਡ ਸਮਾਰਟ ਮੀਟਰ ਦਾ ਕੰਮ ਫਿਲਹਾਲ ਅੱਧ ਵਿਚ ਲਟਕ ਗਿਆ ਹੈ। ਫਿਲਹਾਲ ਜਲੰਧਰ ਸਰਕਲ ਦੀਆਂ ਚਾਰ ਡਵੀਜ਼ਨਾਂ ਨੂੰ ਮੀਟਰ ਨਹੀਂ ਭੇਜੇ ਗਏ ਹਨ। ਪਾਵਰਕਾਮ ਦੀ ਸਰਕਾਰੀ ਵਿਭਾਗਾਂ 'ਚ ਪ੍ਰੀ-ਪੇਡ ਸਮਾਰਟ ਮੀਟਰ ਲਗਾਉਣ ਦੀ ਯੋਜਨਾ ਸੀ। ਸਰਕਾਰੀ ਵਿਭਾਗਾਂ ਦਾ ਕਰੋੜਾਂ ਰੁਪਏ ਦਾ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ।

ਪਾਵਰਕਾਮ ਨੇ 96 ਹਜ਼ਾਰ ਸਮਾਰਟ ਮੀਟਰਾਂ ਸਮੇਤ 10 ਹਜ਼ਾਰ ਮੀਟਰ ਦੇ ਟੈਂਡਰ ਲਗਾਏ ਸਨ। ਅਗਸਤ ਵਿਚ ਮੀਟਰ ਲਾਉਣ ਦੀ ਯੋਜਨਾ ਸੀ। ਫਿਲਹਾਲ ਪਾਵਰਕਾਮ ਦੀ ਯੋਜਨਾ ਲਟਕਦੀ ਨਜ਼ਰ ਆ ਰਹੀ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਜਲੰਧਰ ਸਰਕਲ ਦੀਆਂ ਚਾਰ ਡਵੀਜ਼ਨਾਂ 'ਚ ਮੀਟਰ ਨਹੀਂ ਭੇਜੇ ਗਏ ਹਨ। ਫਿਲਹਾਲ ਟੈਂਡਰ ਲੱਗੇ ਹੋਏ ਹਨ। ਡਿਫਾਲਟਿੰਗ ਰਾਸ਼ੀ ਬਕਾਇਆ ਹੋਣ ਦੀ ਵਜ੍ਹਾ ਨਾਲ ਸਰਕਾਰੀ ਵਿਭਾਗਾਂ 'ਚ ਮੀਟਰ ਲਗਾਏ ਜਾਣੇ ਸਨ। ਫਿਲਹਾਲ ਮੀਟਰ ਕਦੋਂ ਆਉਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ।

ਇੰਝ ਕੰਮ ਕਰੇਗਾ ਸਮਾਰਟ ਮੀਟਰ

ਪਾਵਰਕਾਮ ਦੇ ਸਮਾਰਟ ਮੀਟਰ 'ਚ ਕੀ-ਪੈਡ ਲੱਗਿਆ ਹੋਵੇਗਾ। ਰਿਚਾਰਜ ਕੂਪਨ ਦੇ ਸੀਰੀਅਲ ਨੰਬਰ ਨੂੰ ਫੀਡ ਕਰਨ ਦੇ ਨਾਲ ਹੀ ਘਰ ਜਾਂ ਦਫ਼ਤਰ ਦੀ ਬਿਜਲੀ ਸੁਚਾਰੂ ਹੋ ਜਾਵੇਗੀ। ਰਿਚਾਰਜ ਕੂਪਨ ਦੀ ਰਕਮ ਖ਼ਤਮ ਹੋਣ ਦੇ ਨਾਲ ਹੀ ਦੋ ਦਿਨ ਪਹਿਲਾਂ ਮੀਟਰ ਆਵਾਜ਼ ਕਰਨੀ ਸ਼ੁਰੂ ਕਰ ਦੇਵੇਗਾ। ਦਿਨ ਵੇਲੇ ਤਿੰਨ ਆਵਾਜ਼ਾਂ ਕਰਨ ਤੋਂ ਬਾਅਦ ਖਪਤਕਾਰ ਨੂੰ ਪਤਾ ਚੱਲ ਜਾਵੇਗਾ ਕਿ ਰਿਚਾਰਜ ਕੂਪਨ ਦੀ ਰਕਮ ਖ਼ਤਮ ਹੋ ਜਾ ਰਹੀ ਹੈ। ਮੀਟਰ ਦੀ ਖਾਸ ਗੱਲ ਇਹ ਵੀ ਹੈ ਕਿ ਕੂਪਨ ਦੀ ਵੈਲੀਡਿਟੀ ਰਾਤ ਨੂੰ ਖ਼ਤਮ ਹੁੰਦੀ ਹੈ ਤਾਂ ਘਰ ਦੀ ਬਿਜਲੀ ਨਹੀਂ ਜਾਵੇਗੀ। ਮੀਟਰ 'ਚ ਕਰੰਟ ਦਾ ਲੋਡ ਜ਼ਿਆਦਾ ਆ ਜਾਵੇਗਾ ਤਾਂ ਮੀਟਰ ਖ਼ੁਦ-ਬ-ਖ਼ੁਦ ਟਰਿੱਪ ਹੋ ਜਾਵੇਗਾ।

ਪਾਵਰਕਾਮ ਦੇ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਨ ਇੰਦਰ ਦੁਨੀਆ ਨੇ ਕਿਹਾ ਕਿ ਪ੍ਰੀ-ਪੇਡ ਮੀਟਰ ਲਗਾਉਣ ਦਾ ਕੰਮ ਫਿਲਹਾਲ ਪ੍ਰੋਸੈੱਸ 'ਚ ਹੈ। ਜਲੰਧਰ ਸਰਕਲ ਦੀ ਕਿਸੇ ਵੀ ਡਵੀਜ਼ਨ ਨੂੰ ਮੀਟਰ ਨਹੀਂ ਭੇਜੇ ਗਏ ਹਨ। ਮੀਟਰ ਦੇ ਟੈਂਡਰ ਲਗਾ ਰੱਖੇ ਹਨ। ਆਉਣ ਵਾਲੇ ਦਿਨਾਂ 'ਚ ਉਮੀਦ ਹੈ ਕਿ ਪਾਵਰਕਾਮ ਕੋਲ ਮੀਟਰ ਪਹੁੰਚ ਜਾਣਗੇ। ਮੀਟਰ ਸਰਕਾਰੀ ਵਿਭਾਗਾਂ 'ਚ ਲਗਾਏ ਜਾਣ ਦੀ ਯੋਜਨਾ ਸੀ। ਕਰੋੜਾਂ ਰੁਪਏ ਦਾ ਬਿਲ ਬਕਾਇਆ ਰੁਕਿਆ ਪਿਆ ਹੈ। ਸਮਾਰਟ ਮੀਟਰ ਖਪਤਕਾਰ ਆਪਣੀ ਮਰਜ਼ੀ ਨਾਲ ਲਗਾ ਸਕਦਾ ਹੈ।

Posted By: Seema Anand