ਸੀਨੀਅਰ ਸਟਾਫ ਰਿਪੋਰਟਰ, ਜਲੰਧਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਨੂੰ ਓਲੰਪਿਕ 'ਚ ਹਿੱਸਾ ਲੈਣ ਦੇ ਰਿਕਾਰਡ ਨੂੰ ਤੋੜਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ 'ਇੰਸਟਾਗ੍ਰਾਮ' 'ਤੇ ਐੱਲਪੀਯੂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੁਨਰਮੰਦ ਖਿਡਾਰੀਆਂ ਨੂੰ ਕ੍ਰਿਕਟ 'ਚ ਵੀ ਭੇਜਣ। ਉਨ੍ਹਾਂ ਪੋਸਟ 'ਚ ਲਿਖਿਆ ਹੈ, 'ਕਿੰਨਾ ਵਧੀਆ ਰਿਕਾਰਡ ਹੈ। 10 ਫ਼ੀਸਦੀ ਭਾਰਤੀ ਓਲੰਪੀਅਨ ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਦੇ ਹਨ। ਮੈਨੂੰ ਉਮੀਦ ਹੈ ਕਿ ਐੱਲਪੀਯੂ ਆਪਣੇ ਵਿਦਿਆਰਥੀਆਂ ਨੂੰ ਵੀ ਭਾਰਤੀ ਕ੍ਰਿਕਟ ਟੀਮ ਵਿਚ ਭੇਜ ਦੇਵੇਗਾ।' ਉਨ੍ਹਾਂ ਨੇ ਅੱਗੇ ਕਿਹਾ, 'ਭਾਰਤ ਨੂੰ 10 ਹੋਰ ਐੱਲਪੀਯੂ ਦੀ ਜ਼ਰੂਰਤ ਹੈ। ਸੰਸਥਾ ਦੇ 11 ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ, ਜਿਹੜੇ 2021 ਟੋਕਿਓ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ ਸੱਚਮੁੱਚ, ਇਹ ਇਕ ਵੱਡੀ ਪ੍ਰਰਾਪਤੀ ਹੈ।' ਇਕ ਹੋਰ ਪੋਸਟ 'ਚ ਉਨ੍ਹਾਂ ਨੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਆਓ ਇਕੱਠੇ ਹੋ ਕੇ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਵਾਲੇ ਸਾਡੇ ਸਾਰੇ ਅਥਲੀਟਾਂ ਦੀ ਹਮਾਇਤੀ ਕਰੀਏ।'

ਦੱਸਣਯੋਗ ਹੈ ਕਿ ਐੱਲਪੀਯੂ ਦੇ 11 ਵਿਦਿਆਰਥੀ ਟੋਕਿਓ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਟੀਮ ਦਾ ਹਿੱਸਾ ਹਨ। ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰਰੀਤ ਸਿੰਘ, ਜੋ ਐੱਲਪੀਯੂ ਵਿਚ ਐਮਬੀਏ ਵਿਦਿਆਰਥੀ ਵੀ ਹਨ, ਨੇ 23 ਜੁਲਾਈ ਨੂੰ ਟੋਕਿਓ ਵਿਚ ਉਦਘਾਟਨ ਸਮਾਗਮ ਦੌਰਾਨ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਕਿਸੇ ਭਾਰਤੀ ਨਿੱਜੀ ਯੂਨੀਵਰਸਿਟੀ ਤੋਂ ਕਿਸੇ ਵੀ ਓਲੰਪਿਕ ਟੀਮ ਵਿਚ ਹੁਣ ਤਕ ਚੁਣੇ ਗਏ ਵਿਦਿਆਰਥੀਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਐੱਲਪੀਯੂ ਦੇ ਵਿਦਿਆਰਥੀ ਟੋਕੀਓ ਓਲੰਪਿਕ ਵਿਚ ਸ਼ਾਨਦਾਰ ਤਰੀਕੇ ਨਾਲ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਦੇਸ਼ ਤੇ ਦੁਨੀਆ ਦੇ ਸਿਖਰਲੇ ਖਿਡਾਰੀਆਂ ਵੱਲੋਂ ਕੀਤੀ ਪ੍ਰਸ਼ੰਸਾ ਦਾ ਸਵਾਗਤ ਕਰਦਿਆਂ ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਯੂਨੀਵਰਸਿਟੀ ਤੋਂ ਕੀਤੀਆਂ ਸਾਰੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਵਾਅਦਾ ਕੀਤਾ। ਐੱਲਪੀਯੂ ਯਤਨਸ਼ੀਲ ਹੈ ਕਿ ਦੇਸ਼ ਨੂੰ ਮੁੜ 'ਵਿਸ਼ਵ ਗੁਰੂ' ਦਰਜਾ ਦਿਵਾਇਆ ਜਾਵੇ।