ਮੇਹਰ ਚੰਦ ਪੋਲੀਟੈਕਨਿਕ ਦੇ ਲੈਕਚਰਾਰ ਨੇ ਪੇਸ਼ ਕੀਤਾ ਖੋਜ ਪੱਤਰ
ਮੇਹਰ ਚੰਦ ਪੋਲਿਟੈਕਨਿਕ ਦੇ ਲੈਕਚਰਰ ਪ੍ਰਭੂ ਦਯਾਲ ਨੇ ਅੰਤਰਰਾਸ਼ਟਰੀ ਵੇਦਿਕ ਸੰਮੇਲਨ ’ਚ ਪੇਸ਼ ਕੀਤਾ ਖੋਜ ਪੱਤਰ
Publish Date: Wed, 12 Nov 2025 07:11 PM (IST)
Updated Date: Wed, 12 Nov 2025 07:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲਿਟੈਕਨਿਕ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਲੈਕਚਰਰ ਪ੍ਰਭੂ ਦਯਾਲ ਨੇ ਨਵੀਂ ਦਿੱਲੀ ’ਚ ਕਰਵਾਏ ਆਰੀਆ ਮਹਾਸੰਮੇਲਨ 2025 ’ਚ ਹਿੱਸਾ ਲਿਆ ਤੇ ਅੰਤਰਰਾਸ਼ਟਰੀ ਵੈਦਿਕ ਸੰਗੋਸ਼ਠੀ ’ਚ ਆਪਣਾ ਖੋਜ ਪੱਤਰ ਪੇਸ਼ ਕੀਤਾ। ਸੰਗੋਸ਼ਠੀ ਦਾ ਵਿਸ਼ਾ ਸੀ “ਸੁਵਰਨ ਭਾਰਤ ਦੇ ਨਿਰਮਾਣ ’ਚ ਰਿਸ਼ੀ ਪਰੰਪਰਾਵਾਂ ਦਾ ਯੋਗਦਾਨ। ਮਕੈਨੀਕਲ ਵਿਭਾਗ ਦੀ ਮੁਖੀ ਰਿਚਾ ਅਰੋੜਾ ਨੇ ਦੱਸਿਆ ਕਿ ਪ੍ਰਭੂ ਦਯਾਲ ਪਹਿਲਾਂ ਵੀ ਤਿੰਨ ਰਾਸ਼ਟਰੀ ਸੰਗੋਸ਼ਠੀਆਂ ’ਚ ਖੋਜ ਪੱਤਰ ਪੇਸ਼ ਕਰ ਚੁੱਕੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਉਪਲੱਬਧੀ ਕਾਲਜ ਲਈ ਮਾਣ ਦੀ ਗੱਲ ਹੈ।