ਕਮਲ ਕਿਸ਼ੋਰ, ਜਲੰਧਰ : ਪਾਵਰਕਾਮ ਹੁਣ ਡਿਫਾਲਟਰਾਂ 'ਤੇ ਜ਼ਿਆਦਾ ਸਖਤ ਹੋਣ ਜਾ ਰਿਹਾ ਹੈ। ਪਾਵਰਕਾਮ ਨੇ ਬਿੱਲਾਂ ਦੀ ਵਸੂਲੀ ਲਈ ਕਮੇਟੀਆਂ ਬਣਾ ਦਿੱਤੀਆਂ ਹਨ। ਕਮੇਟੀ ਨੇ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ, ਡਿਪਟੀ ਚੀਫ ਇੰਜੀਨੀਅਰ, ਐਕਸੀਅਨ ਤੇ ਐੱਸਡੀਓ ਨੂੰ ਸ਼ਾਮਲ ਕੀਤਾ ਹੈ। ਕਮੇਟੀ ਨੂੰ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ ਹਨ। ਹੁਣ ਉਹ ਆਪਣੇ ਪੱਧਰ 'ਤੇ ਬਕਾਇਆ ਬਿੱਲ ਰਾਸ਼ੀ ਦਾ ਨਿਬੇੜਾ ਵੀ ਕਰ ਸਕਦੀ ਹੈ। ਕਮੇਟੀ 'ਚ ਸ਼ਾਮਲ ਅਧਿਕਾਰੀਆਂ ਨੂੰ ਬਕਾਇਆ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਖਪਤਕਾਰ ਦਾ ਬਿੱਲ ਕੁਨੈਕਸ਼ਨ ਮੌਕੇ 'ਤੇ ਕੱਸਣ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ। ਜਲੰਧਰ ਸਰਕਲ ਦੀ ਗੱਲ ਕਰੀਏ ਤਾਂ 91.50 ਕਰੋੜ ਬਕਾਇਆ ਰਾਸ਼ੀ ਹੈ। ਹੁਣ ਅਧਿਕਾਰੀ ਬਕਾਇਆ ਬਿੱਲ ਦੀ ਰਾਸ਼ੀ ਦੀ ਮਾਨੀਟਰਿੰਗ ਕਰਨ ਦੇ ਨਾਲ-ਨਾਲ ਕੀ ਪ੍ਰਗਤੀ ਹੋਈ ਹੈ, ਉਸ 'ਤੇ ਨਜ਼ਰ ਰੱਖਣਗੇ। ਕੋਈ ਪ੍ਰਗਤੀ ਜਾਂ ਫਿਰ ਖਪਤਕਾਰ ਵੱਲੋਂ ਬਕਾਇਆ ਬਿੱਲ ਜਮ੍ਹਾਂ ਨਹੀਂ ਹੋਇਆ ਤਾਂ ਖਪਤਕਾਰ ਨੂੰ ਵਿਭਾਗੀ ਕਾਰਵਾਈ ਲਈ ਤਿਆਰ ਰਹਿਣਾ ਪਵੇਗਾ।

---

ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤੀਆਂ ਸ਼ਕਤੀਆਂ

-ਕਿਸੇ ਖਪਤਕਾਰ ਦਾ ਬਿੱਲ ਗ਼ਲਤ ਬਣ ਜਾਂਦਾ ਹੈ। ਬਿੱਲ 'ਤੇ ਫਾਲਤੂ ਰੁਪਏ ਲੱਗ ਕੇ ਆ ਜਾਂਦੇ ਹਨ ਤਾਂ ਕਮੇਟੀ ਮਾਮਲੇ ਦਾ ਨਿਬੇੜਾ ਕਰੇਗੀ।

-ਖਪਤਕਾਰ ਇਕ ਮਹੀਨੇ 'ਚ ਬਕਾਇਆ ਬਿੱਲ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਮੌਕੇ 'ਤੇ ਬਿਜਲੀ ਕੁਨੈਕਸ਼ਨ ਕੱਟਿਆ ਜਾਵੇਗਾ।

-ਕਮੇਟੀ ਖਪਤਕਾਰ ਦੀ ਮਜਬੂਰੀ ਨੂੰ ਦੇਖਦੇ ਹੋਏ ਬਕਾਇਆ ਬਿੱਲ ਦੀਆਂ ਦੋ ਕਿਸ਼ਤਾਂ ਵੀ ਕਰ ਸਕਦੀ ਹੈ।

-ਕਮੇਟੀ ਬਕਾਇਆ ਬਿੱਲ ਖਪਤਕਾਰ ਦੀ ਮਾਨੀਟਰਿੰਗ ਤੇ ਤਰੱਕੀ 'ਤੇ ਨਜ਼ਰ ਰੱਖੇਗੀ।

-ਖਪਤਕਾਰਾਂ ਦੇ ਘਰਾਂ 'ਚ ਲੱਗਣ ਵਾਲੇ ਬਿਜਲੀ ਕੁਨੈਕਸ਼ਨ 'ਤੇ ਨਜ਼ਰ ਰੱਖੇਗੀ, ਪਾਵਰਕਾਮ ਮੁਲਾਜ਼ਮ ਨੇ ਕਿੰਨੇ ਦਿਨਾਂ 'ਚ ਨਵਾਂ ਮੀਟਰ ਲਾਇਆ ਹੈ।

---

ਇੰਨੀ ਬਕਾਇਆ ਰਾਸ਼ੀ ਵਾਲੇ ਅਧਿਕਾਰੀ ਕਰਨਗੇ ਕੇਸਾਂ ਦਾ ਨਿਬੇੜਾ

-ਨਾਰਥ ਜ਼ੋਨ ਚੀਫ ਇੰਜੀਨੀਅਰ ਪੰਜ ਲੱਖ ਰੁਪਏ ਤੋਂ ਉਪਰਲੇ ਕੇਸਾਂ ਦਾ ਨਿਬੇੜਾ ਕਰਨਗੇ।

-ਡਿਪਟੀ ਚੀਫ ਇੰਜੀਨੀਅਰ ਦੋ ਤੋਂ ਤਿੰਨ ਲੱਖ ਰੁਪਏ ਬਕਾਇਆ ਬਿੱਲ ਦੇ ਕੇਸਾਂ ਦਾ ਨਿਬੇੜਾ ਕਰਨਗੇ।

-ਪੰਜ ਹਜ਼ਾਰ ਤੋਂ ਦੋ ਲੱਖ ਰੁਪਏ ਬਕਾਇਆ ਬਿੱਲ ਦਾ ਨਿਬੇੜਾ ਐਕਸੀਅਨ ਕਰਨਗੇ।

---

ਇੰਨੇ ਹਨ ਬਕਾਇਆ ਦੇ ਖਪਤਕਾਰ

-ਪੰਜ ਲੱਖ ਤੋਂ ਜ਼ਿਆਦਾ ਬਕਾਇਆ ਬਿੱਲ ਦੇ ਖਪਤਕਾਰ-100

-ਦੋ ਤੋਂ ਪੰਜ ਲੱਖ ਤਕ ਬਕਾਇਆ ਬਿੱਲ ਦੇ ਖਪਤਕਾਰ-410

-50 ਹਜ਼ਾਰ ਤੋਂ ਦੋ ਲੱਖ ਤਕ ਬਕਾਇਆ ਬਿੱਲ ਦੇ ਖਪਤਕਾਰ-4100

---

ਹਿੰਦੀ ਫੋਟੋ 30)-

ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਜਲੰਧਰ ਸਰਕਲ ਦੀ ਬਕਾਇਆ ਰਾਸ਼ੀ 91.50 ਕਰੋੜ ਤਕ ਪੁੱਜ ਗਈ ਹੈ। ਬਕਾਇਆ ਰਾਸ਼ੀ ਇਕੱਠੀ ਕਰਨ ਲਈ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ। ਖਪਤਕਾਰਾਂ ਦੇ ਬਿੱਲ ਦੀ ਮਾਨੀਟਰਿੰਗ ਦੇ ਨਾਲ-ਨਾਲ ਪ੍ਰਗਤੀ 'ਤੇ ਨਜ਼ਰ ਰੱਖੀ ਜਾਵੇਗੀ। ਖਪਤਕਾਰ ਬਿੱਲ ਜਮ੍ਹਾਂ ਨਹੀਂ ਕਰਵਾਉਂਦਾ ਹੈ ਤਾਂ ਮੌਕੇ 'ਤੇ ਬਿਜਲੀ ਕੁਨੈਕਸ਼ਨ ਕੱਟਿਆ ਜਾਵੇਗਾ। ਰੋਜ਼ਾਨਾ ਬਕਾਇਆ ਬਿੱਲ ਵਾਲੇ ਖਪਤਕਾਰ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣਗੇ।

---

ਖਪਤਕਾਰ ਚੌਕਸ ਰਹਿਣ

ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਕਈ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਬਿਜਲੀ ਕੁਨੈਕਸ਼ਨ ਦੇ ਨਾਂ 'ਤੇ ਖਪਤਕਾਰ ਠੱਗੇ ਜਾ ਰਹੇ ਹਨ। ਪਾਵਰਕਾਮ ਵੱਲੋਂ ਕਿਸੇ ਖਪਤਕਾਰ ਨੂੰ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਫੋਨ ਨਹੀਂ ਕੀਤਾ ਜਾ ਰਿਹਾ ਹੈ। ਖਪਤਕਾਰ ਵਿਭਾਗ ਦੇ ਐਪ 'ਚ ਜਾ ਕੇ ਬਿੱਲ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ। ਜੇ ਕੁਨੈਕਸ਼ਨ ਕੱਟੇ ਜਾਣ ਦਾ ਫੋਨ ਵੀ ਆਉਂਦਾ ਹੈ ਤਾਂ ਪਾਵਰਕਾਮ ਦੇ ਦਫ਼ਤਰ 'ਚ ਸੰਪਰਕ ਕਰਨ।