ਜਨਕ ਰਾਜ ਗਿੱਲ, ਕਰਤਾਰਪੁਰ : ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਤੇ ਨਵੀਆਂ ਤਾਰਾਂ ਪਾਉਣ ਕਰ ਕੇ ਬੁੱਧਵਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਜੀਟੀ ਰੋਡ ਦੇ ਇਲਾਕੇ, ਮੁਹੱਲਾ ਰਿਸ਼ੀ ਨਗਰ, ਫਰਨੀਚਰ ਬਾਜ਼ਾਰ, ਚਰੱਖੜੀ ਮੁਹੱਲਾ, ਭੁਲੱਥ ਰੋਡ, ਲੋਹਾਰਾਂ ਮੁਹੱਲਾ ਵਿਖੇ ਬਿਜਲੀ ਦੀ ਸਪਲਾਈ ਬੰਦ ਰਹੇਗੀ।