ਲਾਲ ਕਮਲ, ਅੱਪਰਾ : ਡਾਕਘਰ ਅੱਪਰਾ ਆਪਣੀ ਕਾਰਜਗੁਜ਼ਾਰੀ ਕਰ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਥੋਂ ਦੇ ਮੁਲਾਜ਼ਮ ਘੱਟ ਕੰਮ ਕਰ ਕੇ ਹੀ ਖੁਸ਼ ਹਨ। ਬੀਤੇ ਤਿੰਨ ਦਿਨ ਤੋਂ ਸਪੀਡ ਪੋਸਟ ਕਰਨ ਲਈ ਖੱਜਲ ਖੁਆਰ ਰਹੇ ਰਾਜੂ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਇਟਲੀ 'ਚ ਪਾਰਸਲ ਕਰਨਾ ਸੀ ਪਰ ਪਿਛਲੇ ਤਿੰਨ ਦਿਨ ਤੋਂ ਇਕ ਹੀ ਜਵਾਬ ਮਿਲ ਰਿਹਾ ਹੈ ਕਿ ਇੰਟਰਨੈੱਟ ਨਹੀਂ ਚੱਲਦਾ, ਗੁਰਾਇਆ ਚਲੇ ਜਾਓ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਜਦੋਂ ਡਾਕਘਰ ਦੇ ਉਕਤ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਉਹ ਕੀ ਕਰੇ ਜਦੋਂ ਇੰਟਰਨੈੱਟ ਹੀ ਨਹੀਂ ਚੱਲਦਾ ਜੇ ਕਿਸੇ ਨੂੰ ਜ਼ਿਆਦਾ ਕਾਹਲੀ ਹੈ ਤਾਂ ਉਹ ਹੋਰ ਕਿਤੇ ਜਾ ਕੇ ਸਪੀਡ ਪੋਸਟ ਕਰ ਸਕਦੇ ਹਨ।

ਐੱਸਪੀਐੱਮ ਨੇ ਨਹੀਂ ਦਿੱਤਾ ਤਸੱਲੀਬਖਸ਼ ਜਵਾਬ

ਇਸ ਮਾਮਲੇ ਸਬੰਧੀ ਜਦੋਂ ਡਾਕਘਰ ਦੇ ਐੱਸਪੀਐੱਮ ਵਰਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ ਨਹੀ ਚੱਲਦਾ ਜਿਸ ਕਾਰਨ ਪਰੇਸ਼ਾਨੀ ਆ ਰਹੀ ਹੈ ਪਰ ਜਦੋਂ ਉਨ੍ਹਾਂ ਨੂੰ ਇਹ ਪੁੱਿਛਆ ਗਿਆ ਕਿ ਕੀ ਉਹ ਇੰਟਰਨੈੱਟ ਦੀ ਖ਼ਰਾਬੀ ਸਬੰਧੀ ਐਕਸਚੈਂਜ ਸ਼ਿਕਾਇਤ ਕਰਨ ਗਏ ਹਨ ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।