ਪੱਤਰ ਪ੍ਰਰੇਰਕ ਫਿਲੌਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਬਿੱਲ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਕਈ ਦਿਨ ਤਿਉਹਾਰ ਦਿੱਲੀ ਦੀਆ ਸੜਕਾਂ ਤੇ ਹੀ ਗੁਜ਼ਾਰੇ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਹੜੀ ਵਾਲੇ ਦਿਨ ਖੇਤੀ ਬਿੱਲਾਂ ਦੀਆ ਕਾਪੀਆਂ ਸਾੜਨ ਦੇ ਦਿੱਤੇ ਐਲਾਨ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਲਾਡੂਵਾਲ ਟੋਲ ਪਲਾਜ਼ਾ ਵਿਖੇ ਤਿੰਨੇ ਖੇਤੀ ਕਾਲੇ ਕਾਨੂੰਨਾਂ ਦੀਆ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਮੋਤੀ ਪੁਰ, ਜੋਗਾ ਸਿੰਘ ਮੌ ਸਾਹਿਬ, ਪਿ੍ਰਥੀਪਾਲ ਸਿੰਘ ਖਹਿਰਾ ਅਤੇ ਗੁਰਚੇਤਨ ਸਿੰਘ ਤਲਵਣ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੇਂਦਰ ਸਰਕਾਰ ਬਿੱਲਾ ਨੂੰ ਰੱਦ ਕਰਨ ਚ ਸਮਾ ਲਗਾਏਗੀ, ਸਾਡਾ ਸੰਘਰਸ਼ ਤੇਜ਼ ਹੰੁਦਾ ਜਾਵੇਗਾ। ਇਸ ਮੌਕੇ ਹਾਜ਼ਰ ਜਰਨੈਲ ਸਿੰਘ ਮੋਤੀ ਪੁਰ ਧਾਰਮਿਕ ਮਾਮਲਿਆਂ ਦੇ ਸਲਾਹਕਾਰ, ਲਖਵਿੰਦਰ ਸਿੰਘ ਮੋਤੀ ਪੁਰ, ਮਨਜੀਤ ਕੌਰ ਸਰਪੰਚ ਮੋਤੀ ਪੁਰ, ਜਸਵੰਤ ਸਿੰਘ ਕਾਹਲੋਂ ਪ੍ਰਧਾਨ ਨੂਰਮਹਿਲ, ਸਵਰਨ ਸਿੰਘ ਅਕਲਪੁਰ, ਬਲਜੀਤ ਸਿੰਘ ਅਕਲ ਪੁਰ, ਇਕਬਾਲ ਸਿੰਘ ਬੈਂਸ, ਅਵਤਾਰ ਸਿੰਘ ਸਰਪੰਚ ਛੀਛੋਵਾਲ, ਜਗਰੂਪ ਸਿੰਘ ਢੰਡਾਂ, ਪ੍ਰਦੀਪ ਸਿੰਘ ਚੀਮਾ, ਸੁਰਿੰਦਰ ਸਿੰਘ,ਹੀਰਾ ਲਾਲ, ਬਲਵਿੰਦਰ ਸਿੰਘ ਪੰਜਢੇਰਾ, ਮੁਖ਼ਤਿਆਰ ਸਿੰਘ, ਬਹਾਦਰ ਸਿੰਘ, ਬਲਵੀਰ ਸਿੰਘ ਪੁਆਦੜਾ, ਡਾ ਹਰਪਾਲ ਸਿੰਘ ਮੌ ਸਾਹਿਬ ਅਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।