ਸੰਵਾਦ ਸਹਿਯੋਗੀ, ਜਲੰਧਰ : ਵਡਾਲਾ ਚੌਕ ਨੇੜੇ ਵੀਰਵਾਰ ਦੇਰ ਰਾਤ ਚਲਾਨ ਕੱਟਣ ਵਾਲੇ ਪੁਲਿਸ ਮੁਲਾਜ਼ਮ 'ਤੇ ਥੱਪੜ ਮਾਰਨ ਦਾ ਦੋਸ਼ ਲਾ ਕੇ ਨੌਜਵਾਨ ਨੇ ਆਪਣੇ ਹਮਾਇਤੀ ਸੱਦ ਕੇ ਹੰਗਾਮਾ ਕਰ ਦਿੱਤਾ। ਨੌਜਵਾਨ ਦੇ ਹਮਾਇਤ 'ਚ ਆਏ ਲੋਕਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਧਰਨਾ ਕਰਨ ਵਾਲਿਆਂ ਦਾ ਦੋਸ਼ ਸੀ ਕਿ ਪੁਲਿਸ ਨੇ ਇਕ ਨੌਜਵਾਨ ਨੂੰ ਰੋਕਿਆ ਤੇ ਚਲਾਨ ਕੱਟਿਆ। ਜਦੋਂ ਨੌਜਵਾਨ ਨੇ ਦਸਤਾਵੇਜ਼ ਪੂਰੇ ਦਿਖਾਏ ਤੇ ਚਲਾਨ ਕੱਟਣ ਦਾ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮ ਨੇ ਥੱਪੜ ਮਾਰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਨੰ. 7 ਦੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਨੌਜਵਾਨ ਤੇ ਹਮਾਇਤੀਆਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕੀਤਾ। ਦੇਰ ਰਾਤ ਮਾਮਲੇ 'ਚ ਸਮਝੌਤਾ ਹੋ ਗਿਆ ਸੀ।
ਚਲਾਨ ਕੱਟਣ ਵਾਲੇ ਪੁਲਿਸ ਮੁਲਾਜ਼ਮ 'ਤੇ ਥੱਪੜ ਮਾਰਨ ਦਾ ਦੋਸ਼, ਹੰਗਾਮਾ
Publish Date:Thu, 23 Jun 2022 11:54 PM (IST)
