ਪੱਤਰ ਪੇ੍ਰਰਕ, ਜਲੰਧਰ : ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ 17 ਦਸੰਬਰ ਨੂੰ ਪੁਲਿਸ ਪੈਨਸ਼ਨਰਜ਼ ਡੇਅ (ਐਲਡਰ ਡੇਅ) ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਚਰਨ ਸਿੰਘ ਬਾਠ ਨੇ ਦੱਸਿਆ ਕਿ ਇਹ ਸਮਾਗਮ ਪੁਲਿਸ ਲਾਈਨ ਵਿਖੇ ਸਵੇਰੇ 10.30 ਵਜੇ ਸ਼ੁਰੂ ਹੋਵੇਗਾ ਜਿਸ 'ਚ ਪੁਲਿਸ ਕਮਿਸ਼ਨਰ ਐੱਸ ਭੂਪਤੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਮੁਖ ਸਿੰਘ ਿਢੱਲੋਂ ਤੇ ਦਰਸ਼ਨ ਸਿੰਘ ਸੋਢੀ ਵੀ ਮੌਜੂਦ ਸਨ।