ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : 12 ਅਗਸਤ ਨੂੰ ਭੋਗਪੁਰ ਦੇ ਵਾਰਡ ਨੰਬਰ-1 ਵਿਖੇ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਇਕ ਅਣਪਛਾਤੇ ਨੌਜਵਾਨ ਵੱਲੋਂ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਬੇਅਦਬੀ ਕਰਨ ਦੀ ਕੀਤੀ ਸਾਜਿਸ਼ ਦੇ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਥਾਣਾ ਭੋਗਪੁਰ ਦੀ ਪੁਲਿਸ ਅਣਪਛਾਤੇ ਦੀ ਸ਼ਨਾਖਤ ਕਰਨ ਵਿਚ ਅਸਫਲ ਰਹੀ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਂਕਾਰ ਸਿੰਘ, ਨੌਜਵਾਨ ਕਿਸਾਨ ਮਜਦੂਰ ਯੂਨੀਅਨ(ਸ਼ਹੀਦਾਂ) ਦੇ ਆਗੂ ਗੁਰਦੀਪ ਸਿੰਘ ਸਿੱਧੂ, ਲੰਬੜਦਾਰ ਸਤਿੰਦਰਪਾਲ ਸਿੰਘ ਸਿੱਧੂ ਸਮੇਤ ਭੋਗਪੁਰ ਦੀ ਸਿੱਖ ਸੰਗਤ ਵੱਲੋਂ ਪੁਲਿਸ ਨੂੰ ਦਿੱਤੇ ਅਲਟੀਮੇਟਮ ਤਹਿਤ ਥਾਣਾ ਭੋਗਪੁਰ ਨੂੰ ਘੇਰਿਆ ਗਿਆ। ਇਸ ਮੌਕੇ ਸਬ ਡਵੀਜਨ ਆਦਮਪੁਰ ਦੇ ਡੀਐੱਸਪੀ ਸਰਬਜੀਤ ਸਿੰਘ ਰਾਏ ਤੇ ਥਾਣਾ ਮੁਖੀ ਰਛਪਾਲ ਸਿੰਘ ਸਿੱਧੂ ਵੱਲੋਂ ਸਿੱਖ ਸੰਗਤ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੇਠਲੀ ਅਦਾਲਤ ਵਿਚ ਪੇਸ਼ ਕੀਤੇ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਤੇ ਸਿਰ 'ਚ ਕੀੜੇ ਪਏ ਹੋਣ ਕਰ ਕੇ ਜੱਜ ਨੇ ਭੋਗਪੁਰ ਪੁਲਿਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਇਲਾਜ ਕਰਵਾਉਣ ਦੇ ਹੁਕਮ ਦਿੱਤੇ ਹਨ। ਡੀਐਸਪੀ ਰਾਏ ਨੇ ਸਿਵਲ ਹਸਪਤਾਲ ਜਲੰਧਰ ਦੇ ਮਨੋਵਿਗਿਆਨ ਡਾਕਟਰ ਅਭੈਰਾਜ ਸਿੰਘ ਦੀ ਰਿਪੋਰਟ ਅਨੁਸਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਦੀ ਉਮਰ 30 ਸਾਲ ਦੇ ਕਰੀਬ ਹੈ ਤੇ ਉਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰ ਕੇ ਇਲਾਜ ਅਧੀਨ ਹੈ। ਨੌਜਵਾਨ ਦੇ ਫਿੰਗਰ ਪਿੰ੍ਟ ਕਰਵਾਉਣ ਤੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਤੇ ਪੁਲਿਸ ਆਪਣੇ ਪੱਧਰ 'ਤੇ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ ਜਿਸ ਲਈ ਉਨ੍ਹਾਂ ਸਿੱਖ ਸੰਗਤ ਕੋਲੋਂ ਪੁਲਿਸ ਦਾ ਸਹਿਯੋਗ ਕਰਨ ਤੇ ਜਾਂਚ ਲਈ ਸਮੇਂ ਦੀ ਮੰਗ ਕੀਤੀ ਗਈ। ਸਿੱਖ ਸੰਗਤ ਨੇ ਕਿਹਾ ਕਿ ਪੁਲਿਸ ਵੱਲੋਂ ਨੌਜਵਾਨ ਨੂੰ ਦਿਮਾਗੀ ਤੌਰ 'ਤੇ ਠੀਕ ਨਾ ਹੋਣ ਦਾ ਦੱਸਣ 'ਤੇ ਸਿੱਖ ਸੰਗਤ 'ਚ ਭਾਰੀ ਰੋਸ ਹੈ ਤੇ ਅਗਲੀ ਰਣਨੀਤੀ ਤਹਿਤ ਭੋਗਪੁਰ ਪੁਲਿਸ ਨੂੰ 17 ਅਗਸਤ ਸ਼ਾਮ ਤਕ ਦਾ ਸਮਾਂ ਦਿੱਤਾ ਹੈ। ਜੇ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਸ਼ਨਾਖਤ ਨਾ ਕੀਤੀ ਗਈ ਤਾਂ ਉਹ ਵੱਡਾ ਐਕਸ਼ਨ ਲੈਣ ਲਈ ਅਗਲੀ ਰਣਨੀਤੀ ਬਣਾਏਗੀ। ਇਸ ਮੌਕੇ ਸਤਪਾਲ ਸਿੰਘ ਸੰਧਮ, ਅਮਰਜੀਤ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਬਿੱਕਰ ਸਿੰਘ, ਬਲਦੇਵ ਸਿੰਘ ਮਠਾਰੂ, ਹਰਪ੍ਰਰੀਤ ਸਿੰਘ ਮਠਾਰੂ, ਸੁਖਵਿੰਦਰ ਸਿੰਘ ਸਿੱਧੂ, ਹਰਪ੍ਰਰੀਤ ਸਿੰਘ ਰਾਮਗੜੀਆ, ਜਗਦੀਪ ਸਿੰਘ, ਹਰਜੋਤ ਸਿੰਘ ਰਾਮਗੜੀਆ, ਰਮਨਦੀਪ ਸਿੰਘ, ਇੰਦਰਜੀਤ ਸਿੰਘ, ਸੁਖਦੀਪ ਸਿੰਘ, ਭਾਈ ਰਵਿੰਦਰ ਸਿੰਘ ਹੈਡ ਗੰ੍ਥੀ, ਸੁਖਦੇਵ ਸਿੰਘ ਸ਼ੀਤਲਪੁਰ ਸਮੇਤ ਇਲਾਕੇ ਦੀ ਸਿੱਖ ਸੰਗਤ ਮੌਜੂਦ ਸੀ।