ਜਤਿੰਦਰ ਪੰਮੀ, ਜਲੰਧਰ

ਡੀਏਵੀ ਯੂਨੀਵਰਸਿਟੀ 'ਚ ਕਰਵਾਏ ਗਏ ਅੰਤਰ-ਸਕੂਲ ਮੁਕਾਬਲੇ ਯੂਥ ਫਲੇਅਰ 'ਚ ਪੁਲਿਸ ਡੀਏਵੀ ਸਕੂਲ ਨੇ ਓਵਰਆਲ ਟਰਾਫੀ ਜਿੱਤ ਲਈ। ਇਸ ਮੁਕਾਬਲੇ ਦੀ ਫਸਟ ਰਨਰਅਪ ਟਰਾਫੀ ਡੀਏਵੀ ਇੰਟਰਨੈਸ਼ਨਲ ਸਕੂਲ ਅੰਮਿ੍ਤਸਰ ਤੇ ਸੈਕੰਡ ਰਨਰਅਪ ਟਰਾਫੀ ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ ਲੁਧਿਆਣਾ ਨੇ ਹਾਸਲ ਕੀਤੀ। ਇਸ ਯੂਥ ਫਲੇਅਰ 'ਚ ਪੂਰੇ ਦੇਸ਼ 'ਚੋਂ ਡੀਏਵੀ ਸਕੂਲਾਂ ਦੇ 1300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਸਾਰਾ ਪ੍ਰਰੋਗਰਾਮ ਸਟੂਡੈਂਟ ਵੈੱਲਫੇਅਰ ਵਿਭਾਗ ਵੱਲੋਂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਵੀਸੀ ਦੇਸ਼ਬੰਧੂ ਗੁਪਤਾ, ਰਜਿਸਟਰਾਰ ਡਾ. ਸੁਸ਼ਮਾ ਆਰਿਆ, ਡੀਨ ਸਟੂਡੈਂਟਸ ਵੈੱਲਫੇਅਰ ਡਾ. ਜਸਬੀਰ ਰਿਸ਼ੀ ਤੇ ਸਾਬਕਾ ਰਜਿਸਟਰਾਰ ਡਾ. ਕੇਐੱਨ ਕੌਲ ਤੇ ਡਾ. ਐੱਨਕੇ ਸੇਠ ਨੇ ਕੀਤਾ। ਇਸ ਮੁਕਾਬਲੇ ਦੌਰਾਨ ਤਕਨੀਕੀ, ਗੈਰ-ਤਕਨੀਕੀ, ਸਾਹਿਤਕ, ਲਲਿਤ ਕਲਾ, ਖੇਡਾਂ ਤੇ ਸੱਭਿਆਚਾਰਕ ਪ੍ਰਰੋਗਰਾਮ ਖਿੱਚ ਦਾ ਕੇਂਦਰ ਰਹੇ, ਜਿਸ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੀਆਈਪੀ ਮੋਸ਼ਨ ਪਿਕਚਰਜ਼ ਤੇ ਇਤਿਹਾਸਕਾਰ ਡਾ. ਸੁਖਪ੍ਰਰੀਤ ਸਿੰਘ ਉਧੋਕੇ ਵੱਲੋਂ ਤਿਆਰ ਲਘੂ ਫਿਲਮ 'ਨਾਨਕ ਨੂਰ-ਏ-ਇਲਾਹੀ' ਵੀ ਦਿਖਾਈ ਗਈ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਦੌਰਾਨ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਢੰਗ ਨਾਲ ਮੁਜ਼ਾਹਰਾ ਕੀਤਾ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਵਾਈਸ ਚਾਂਸਲਰ ਦੇਸ਼ਬੰਧੂ ਗੁਪਤਾ ਵੱਲੋਂ ਕੀਤੀ ਗਈ।