ਮਨਜੀਤ ਮੱਕੜ, ਗੁਰਾਇਆ : ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇ ਦੇਵ ਜੀ ਦੇ 550 ਸਾਲ ਗੁਰਪੁਰਬ ਦੇ ਸਬੰਧੀ ਪੰਜਾਬ ਦੇ ਹਰ ਪਿੰਡ 'ਚ 550 ਬੂਟੇ ਲਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਤਹਿਤ ਪਿੰਡ ਕਮਾਲ ਪੁਰ ਪੰਚਾਇਤ ਵੱਲੋਂ ਪਿੰਡ ਦੀ ਸਰਪੰਚ ਮਹਿੰਦਰ ਕੌਰ ਦੀ ਦੇਖ ਰੇਖ ਹੇਠ ਪਿੰਡ 'ਚ ਬੂਟੇ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

ਇਸ ਮੌਕੇ ਪੰਚ ਪੂਜਾ ਰਾਣੀ, ਪੰਚ ਅਮਰਜੀਤ ਕੁਮਾਰ, ਪੰਚ ਲੇਖ ਰਾਜ, ਨਰੰਗਾ, ਸਾਬਕਾ ਸਰਪੰਚ ਰੇਸ਼ਮ ਲਾਲ, ਨਿਰਮਲ ਰਾਮ, ਮੁਖਤਿਆਰ ਰਾਮ ਅਤੇ ਪਿੰਡ ਵਾਸੀ ਹਾਜ਼ਰ ਸਨ।