ਮਹਿੰਦਰ ਰਾਮ ਫੁਗਲਾਣਾ, ਜਲੰਧਰ : ਪਿੰਡ ਚੋਹਕ ਕਲਾਂ ਵਿਖੇ ਵਾਤਾਵਰਨ ਸੰਭਾਲ ਹਿੱਤ, ਪੰਜਾਬ 'ਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੋਸ਼ਿਸ਼ ਸਦਕਾ ਬੂਟੇ ਲਾਏ ਗਏ। ਇਸ ਤੋਂ ਪਹਿਲਾਂ 17 ਜੁਲਾਈ 2016 ਨੂੰ ਲੁਧਿਆਣਾ ਦੀ ਇੱਕ ਸੰਸਥਾ 'ਸੰਭਵ ਫਾਉਂਡੇਸਨ' ਨਾਲ ਮਿਲਕੇ ਇਕ ਕਰੋੜ ਬੂਟੇ ਇਕ ਘੰਟੇ ਅੰਦਰ ਪੰਜਾਬ 'ਚ ਲਾਏ ਗਏ ਸਨ।

ਹੁਣ 3 ਸਾਲ ਬਾਅਦ ਹੋਰ ਬੂਟੇ ਲਾਏ ਗਏ। ਪਹਿਲੇ ਬੂਟੇ ਹੁਣ ਰੁੱਖ ਬਣ ਗਏ ਹਨ। ਇਸ ਮੌਕੇ ਤਰਕਸ਼ੀਲ ਸੁਸਾਇਟੀ ਯੂਨਿਟ ਜਲੰਧਰ ਤੋਂ ਪ੍ਰਧਾਨ ਨਸੀਬ ਚੰਦ ਬੱਬੀ, ਕੁਲਦੀਪ ਕੁਮਾਰ, ਕੁਲਵੰਤ ਸਿੰਘ ਦੁਆਰਾ ਇਹ ਗੱਲ ਤਹਿ ਕੀਤੀ ਕਿ ਜੋ ਬੂਟੇ ਲਾਏ ਜਾਣਗੇ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇਗੀ।