ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਭੋਗਪੁਰ 'ਚ ਜੂਨੀਅਰ ਵਿੰਗ ਨਰਸਰੀ ਅਤੇ ਕੇਜੀ ਸਕੂਲਾਂ ਵੱਲੋਂ ਆਪਣੇ ਅਧਿਆਪਕਾਂ ਦੀ ਸਹਾਇਤਾ ਨਾਲ ਪੌਦੇ ਲਗਾਏ ਗਏ। ਇਸ ਮੁਹਿੰਮ ਤਹਿਤ ਛੋਟੇ-ਛੋਟੇ ਬੱਚਿਆਂ ਨੂੰ ਹਰਿਆਵਲ ਦੀ ਮਹੱਤਤਾ ਦਸੀ ਗਈ ਅਤੇ ਉਨ੍ਹਾਂ ਨੂੰ ਸਕੂਲ 'ਚ ਲੱਗੇ ਹੋਏ ਹੋਰ ਛਾਂਦਾਰ ਰੁੱਖਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਵੀ ਪੌਦੇ ਲਗਾਉਣ ਤਾਂ ਕਿ ਸਾਡਾ ਵਾਤਾਵਰਨ ਵਧੀਆ ਬਣਿਆ ਰਹੇ। ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਨਿਗਰਾਨੀ 'ਚ ਸਾਰਾ ਕਾਰਜ ਬੜੀ ਖੁਸ਼ੀ-ਖੁਸ਼ੀ ਨੇਪਰੇ ਚਾੜਿਆ ਗਿਆ। ਇਹ ਪੌਦੇ ਉਨ੍ਹਾਂ ਨੇ ਸਕੂਲ 'ਚ ਬਣੇ ਬਗੀਚੇ ਵਿਚ ਲਗਾਏ। ਇਸ ਤੋਂ ਬਾਅਦ ਬੱਚਿਆਂ ਨੇ ਆਪਣੇ ਸਿਹਪਾਠੀਆਂ ਨਾਲ ਮਿਲ ਕੇ ਸਮਾਂ ਗੁਜ਼ਾਰਿਆ ਅਤੇ ਸਕੂਲ 'ਚ ਲੱਗੇ ਝੂਲਿਆਂ 'ਤੇ ਝੂਟੇ ਲਏ। ਇਸ ਦਿਨ ਬੱਚਿਆਂ ਨੇ ਖੂਬ ਆਨੰਦ ਮਾਣਿਆ ਅਤੇ ਉਨ੍ਹਾਂ ਲਈ ਇਹ ਦਿਨ ਯਾਦਗਾਰੀ ਹੋ ਨਿਬੜਿਆ।