ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆਂ ਮਹਾਂ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਬੌਟਨੀ ਦੁਆਰਾ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਨਾਲ ਮਿਲ ਕੇ 'ਪਲਾਂਟ ਪੋਲੀਫੇਨੋਲਜ਼: ਯੂਜ਼ ਇਨ ਸੀਫੂਡ ਪਰਿਜ਼ਰਵੇਸ਼ਨ' ਵਿਸ਼ੇ 'ਤੇ ਅੰਤਰਰਾਸ਼ਟਰੀ ਵੈਬੀਨਾਰ ਦੇ ਨਾਲ-ਨਾਲ ਵਰਚੁਅਲ ਵਿਜ਼ਿਟ ਕਰਵਾਈ ਗਈ। ਇਸ ਵੈਬੀਨਾਰ ਵਿਚ ਡਾ. ਅਵਤਾਰ ਸਿੰਘ, ਰਿਸਰਚ ਲੈਕਚਰਾਰ, ਇੰਟਰਨੈਸ਼ਨਲ ਸੈਂਟਰ ਆਫ ਐਕਸੀਲੈਂਸ ਇਨ ਸੀਫੂਡ ਸਾਇੰਸ ਐਂਡ ਇਨੋਵੇਸ਼ਨ, ਫੈਕਲਟੀ ਆਫ ਐਗਰੋ-ਇੰਡਸਟਰੀ, ਪਿੰ੍ਸ ਆਫ ਸੌਂਗਕਲਾ ਯੂਨੀਵਰਸਿਟੀ, ਥਾਈਲੈਂਡ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਪੋ੍ਗਰਾਮ ਦੌਰਾਨ 60 ਤੋਂ ਵੀ ਵੱਧ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਡਾ. ਅਵਤਾਰ ਸਿੰਘ ਨੇ ਸੀਫੂਡ ਦੀ ਸੈਲਫ ਲਾਈਫ ਨੂੰ ਬਿਹਤਰ ਬਣਾਉਣ 'ਚ ਕੁਦਰਤੀ ਭੋਜਨ ਜੋੜਾਂ ਵਜੋਂ ਪੌਲੀਫੇਨੋਲਜ਼ ਦੀ ਉੱਭਰ ਰਹੀ ਭੂਮਿਕਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਇਸ ਦੇ ਨਾਲ ਹੀ ਉਨਾਂ੍ਹ ਨੇ ਇਸ ਨੂੰ ਐਂਟੀਆਕਸੀਡੈਂਟਸ ਦੇ ਰੂਪ ਵਿਚ ਪ੍ਰਭਾਸ਼ਿਤ ਕਰਨ ਦੇ ਨਾਲ-ਨਾਲ ਮਨੁੱਖੀ ਸਿਹਤ ਵਿਚ ਇਸ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ। ਪੌਲੀਫੇਨੋਲਜ਼ ਨੂੰ ਕੁਦਰਤੀ ਐਂਟੀਆਕਸੀਡੇਂਟ ਦੱਸਦੇ ਹੋਏ ਉਨ੍ਹਾਂ ਨੇ ਪੀ.ਪੀ.ਐੱਨ. ਦੇ ਸੰਜੋਗ ਅਤੇ ਪੌਲੀਫ਼ੇਨੋਲਜ ਦੇ ਸਰੋਤ ਜਿਵੇਂ ਅਮਰੂਦ ਦੇ ਪੱਤੇ, ਚਮਨਵਾਂਗ ਪੱਤੇ, ਬੀਟਲ ਪੱਤੇ ਅਤੇ ਗ੍ਰੀਨ ਟੀ ਦੇ ਉਪਯੋਗ ਸਬੰਧੀ ਵੀ ਵਿਸਥਾਰ ਸਹਿਤ ਚਾਨਣ ਪਾਇਆ ਗਿਆ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਸਮੁੰਦਰੀ ਭੋਜਨ ਦੀ ਸੰਭਾਲ ਬਾਰੇ ਕਾਰਜ ਪ੍ਰਣਾਲੀ ਅਤੇ ਖੋਜ ਕਾਰਜਾਂ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਵਰਚੁਅਲ ਲੈਬ ਵਿਜ਼ਿਟ ਰਾਹੀਂ ਵਿਦਿਆਰਥਣਾਂ ਨੇ ਪਲਸਡ ਇਲੈਕਟਿ੍ਕ ਫੀਲਡ, ਕੋਲਡ ਪਲਾਜ਼ਮਾ, ਗੈਸ ਕੋ੍ਮੈਟੋਗ੍ਰਾਫ, ਰਾਇਟੋਮੀਟਰ, ਰੋਟਰੀ ਇਵੈਪੋਏਟਰ ਆਦਿ ਬਾਰੇ ਵੀ ਪੂਰੀ ਦਿਲਚਸਪੀ ਨਾਲ ਜਾਣਿਆ। ਸੈਸ਼ਨ ਦੇ ਅੰਤ ਵਿਚ ਸਰੋਤ ਬੁਲਾਰੇ ਦੁਆਰਾ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੇਹੱਦ ਸਰਲ ਢੰਗ ਦੇ ਨਾਲ ਦਿੱਤੇ ਗਏ। ਵਿਦਿਆਲਾ ਪਿੰ੍ਸੀਪਲ ਪੋ੍ ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਲਈ ਡਾ. ਅਵਤਾਰ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਇਸ ਸਫਲ ਪ੍ਰਰੋਗਰਾਮ ਲਈ ਬੌਟਨੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।