ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਦੇ ਇੰਜੀਨੀਅਰਿੰਗ ਤੇ ਟੈਕਨਾਲੋਜੀ ਵਿਭਾਗ ਦੇ 16 ਵਿਦਿਆਰਥੀਆਂ ਨੂੰ ਕੈਪੇਜੈਮਿਨੀ ਬਹੁਤਕਨੀਕੀ ਕੰਪਨੀ ਵੱਲੋਂ ਨੌਕਰੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡੀਨ ਡਾ. ਜਯੋਤੀਸ਼ ਮਲਹੋਤਰਾ ਨੇ ਦੱਸਿਆ ਕਿ ਕੈਪੇਜੈਮਿਨੀ ਬਹੁਤਕਨੀਕੀ ਕੰਪਨੀ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ ਚਲਾਈ ਗਈ ਜਿਸ ਦੌਰਾਨ ਬੀਟੈੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੰਪਨੀ ਨੇ ਇਸ ਪਲੇਸਮੈਂਟ ਡਰਾਈਵ ਵਿਚ 16 ਵਿਦਿਆਰਥੀਆਂ ਦੀਆਂ ਚੋਣ ਕੀਤੀ ਜਿਨ੍ਹਾਂ ਵਿਚ ਪਿ੍ਰਅੰਕਾ ਮਿਸ਼ਰਾ, ਰਿਧਮ ਸ਼ਰਮਾ, ਮੋਕਸ਼ਦਾ ਸ਼ਰਮਾ, ਮਹਿਮਾ ਸ਼ਰਮਾ, ਸ਼੍ਰੇਅ ਗੁਪਤਾ, ਸ਼੍ਰੇਆ ਦਮਨ, ਰੂਸ਼ਾਲੀ, ਨਿਖਿਲ ਸ਼ਰਮਾ, ਕਾਰਤਿਕ ਸ਼ਰਮਾ, ਮੁਦਿਤ ਪਰਮਾਰ, ਅੰਕਿਤ ਸ਼ਰਮਾ, ਕਰਨ ਵਧਵਾ, ਰਿਧੀਮਾ ਚਾਵਲਾ, ਆਯੁਸ਼ ਸੇਠੀ, ਗੁਰਸਿਮਰਤ ਸਿੰਘ ਰੰਧਾਵਾ ਆਦਿ ਸ਼ਾਮਲ ਹਨ। ਡੀਨ ਜਯੋਤਿਸ਼ ਮਲਹੋਤਰਾ, ਪਲੇਸਮੈਂਟ ਇੰਚਾਰਜ ਨੀਲਮ ਮਦਾਨ ਤੇ ਟਰੇਨਿੰਗ ਇੰਚਾਰਜ ਡਾ. ਪੰਕਜਦੀਪ ਕੌਰ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।