ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 65ਵੀਆਂ ਪੰਜਾਬ ਸਕੂਲ ਖੇਡਾਂ ਦੇ ਹਾਕੀ ਅੰਡਰ 17 ਸਾਲ ਲੜਕੇ ਵਰਗ ਦੇ ਮੁਕਾਬਲੇ 'ਚੋਂ ਪੀਆਈਐੱਸ ਮੋਹਾਲੀ ਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਏ ਗਏ ਤੀਜੀ ਪੁਜੀਸ਼ਨ ਦੇ ਮੈਚ 'ਚੋਂ ਛੇਹਰਟਾ ਵਿੰਗ ਨੇ ਜਲੰਧਰ ਨੂੰ 4-2 ਨਾਲ ਪੈਨਾਲਟੀ ਸ਼ੂਟ ਆਊਟ 'ਚ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਫਾਈਨਲ ਮੁਕਾਬਲੇ 'ਚੋਂ ਪੀਆਈਐੱਸ ਮੋਹਾਲੀ ਨੇ ਐੱਸਜੀਪੀਸੀ ਫਰੀਦਕੋਟ ਨੂੰ 2-1 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਡੀਈਓ ਜਲੰਧਰ ਨੇ ਕੀਤੀ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਅਨਿਲ ਅਵਸਥੀ, ਸਟੇਟ ਐਵਾਰਡੀ ਪਿ੍ਰੰਸੀਪਲ ਹਰਮੇਸ਼ ਲਾਲ ਘੇੜਾ, ਪਿ੍ਰੰਸੀਪਲ ਸੱਤਪਾਲ ਸੋਢੀ, ਇਕਬਾਲ ਸਿੰਘ ਰੰਧਾਵਾ ਜਨਰਲ ਸਕੱਤਰ ਡੀਟੀਸੀ ਜਲੰਧਰ, ਗੁਰਵਿੰਦਰ ਸਿੰੰਘ ਕਿਲਾਰਾਏਪੁਰ, ਮਨਪ੍ਰਰੀਤ ਸਿੰਘ, ਲਸ਼ਕਰੀ ਰਾਮ, ਗੁਰਿੰਦਰ ਸਿੰਘ ਸੰਘਾ, ਹਰਿੰਦਰ ਸਿੰਘ ਸੰਘਾ, ਅਮਰਿੰਦਰਜੀਤ ਸਿੰਘ ਪਿ੍ਰੰਸ, ਜਤਿੰਦਰ ਪਾਲ ਸਿੰਘ, ਸਰਬਜੀਤ ਕੌਰ, ਸਵਰਨਜੀਤ ਕੌਰ, ਗੁਰਮੀਤ ਸਿੰਘ ਮੀਤਾ, ਮਲਕੀਤ ਸਿੰਘ, ਅਸ਼ਵਨੀ ਕੁਮਾਰ, ਹਰਬਿੰਦਰ ਪਾਲ ਹੈੱਡਮਾਸਟਰ, ਰਘਵਿੰਦਰ ਭਾਟੀਆ, ਸੁਧੀਰ ਕੁਮਾਰ, ਅਮਰਜੀਤ ਸਿੰਘ ਨੂਰਪੁਰ, ਰਮਨ ਮਹਿਰਾ, ਚਮਕੌਰ ਸਿੰਘ ਆਦਿ ਹਾਜ਼ਰ ਸਨ।