ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬ ਪ੍ਰਰੈੱਸ ਕਲੱਬ ਦੇ ਬਾਨੀ ਆਰਐੱਨ ਸਿੰਘ ਦੀ ਬਰਸੀ ਮੌਕੇ ਵਿਰਸਾ ਵਿਹਾਰ 'ਚ ਫੋਟੋ ਪ੍ਰਦਰਸ਼ਨੀ ਲਾਈ ਗਈ। ਇਸ ਦਾ ਉਦਘਾਟਨ ਏਡੀਸੀ (ਜਨਰਲ) ਮੇਜਰ ਡਾ. ਅਮਿਤ ਮਹਾਜਨ ਵੱਲੋਂ ਕੀਤਾ ਗਿਆ। ਪੰਜਾਬ ਪ੍ਰਰੈੱਸ ਕਲੱਬ ਤੇ ਵਿਰਸਾ ਵਿਹਾਰ ਵੱਲੋਂ ਜਲੰਧਰ ਪੋ੍ਫੈਸ਼ਨਲ ਫੋਟੋਗ੍ਰਾਫਜਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਾਈ ਗਈ ਇਸ ਪ੍ਰਦਰਸ਼ਨੀ ਵਿਚ ਵੱਖ-ਵੱਖ ਫੋਟੋਗ੍ਰਾਫਰਾਂ ਵਲੋਂ 'ਸਾਡੇ ਸਮਿਆਂ ਦਾ ਪੰਜਾਬ' ਵਿਸ਼ੇ 'ਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਏਡੀਸੀ ਮੇਜਰ ਡਾ. ਅਮਿਤ ਮਹਾਜਨ ਨੇ ਕਿਹਾ ਕਿ ਪੰਜਾਬ ਪ੍ਰਰੈੱਸ ਕਲੱਬ ਵੱਲੋਂ ਇਹ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਪੰਜਾਬ ਪ੍ਰਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਵਿਰਸਾ ਵਿਹਾਰ ਦੇ ਵਾਈਸ ਚੇਅਰਮੈਨ ਸੰਗਤ ਰਾਮ ਨੇ ਏਡੀਸੀ ਮੇਜਰ ਡਾ ਅਮਿਤ ਮਹਾਜਨ ਨੂੰ ਯਾਦਗਾਰੀ ਤਸਵੀਰ ਵੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਇਹ ਤਿੰਨ ਰੋਜ਼ਾ ਪ੍ਰਦਰਸ਼ਨੀ 27 ਜਨਵਰੀ ਤਕ ਚੱਲੇਗੀ। ਇਸ ਤੋਂ ਪਹਿਲਾਂ ਪ੍ਰਰੈੱਸ ਕਲੱਬ ਦੇ ਮੈਂਬਰਾਂ ਨੇ ਆਰਐੱਨ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ, ਜਨਮੇਜਾ ਸਿੰਘ ਜੌਹਲ, ਕੁਲਦੀਪ ਸਿੰਘ ਬੇਦੀ, ਪੋ੍. ਕੁਲਬੀਰ ਸਿੰਘ, ਸਾਬਕਾ ਰਾਜਦੂਤ ਰਮੇਸ਼ ਚੰਦਰ, ਸੁਰਿੰਦਰ ਸਿੰਘ ਸੁੱਨੜ, ਗੁਰਦੀਸ਼ ਪੰਨੂੰ ਚਿੱਤਰਕਾਰ, ਸਵਰਨਜੀਤ ਸਵੀ ਚਿੱਤਰਕਾਰ, ਗੁਰਮੀਤ ਸਿੰਘ ਸਕੱਤਰ ਵਿਰਸਾ ਵਿਹਾਰ ਤੋਂ ਇਲਾਵਾ ਪੰਜਾਬ ਪ੍ਰਰੈਸ ਕਲੱਬ ਦੇ ਸਮੂਹ ਅਹੁਦੇਦਾਰ ਤੇ ਹੋਰ ਮੌਜੂਦ ਸਨ।