ਜੇਐੱਨਐੱਨ, ਜਲੰਧਰ : ਜਲੰਧਰ ਪੈਟਰੋਲ ਪੰਪ ਡੀਲਰਜ਼ ਏਸੋਸੀਏਸ਼ਨ ਪੰਜਾਬ ਵੱਲੋਂ ਕੀਤੀ ਗਈ ਹੜਤਾਲ ਦੀ ਕਾਲ ਦੇ ਚੱਲਦਿਆਂ ਸ਼ਹਿਰ ਦੇ ਪੈਟਰੋਲ ਪੰਪ ਸਵੇਰੇ 8.00 ਵਜੇ ਤੋਂ ਬੰਦ ਰੱਖੇ ਗਏ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਦੇ ਪੰਪ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਨਹੀਂ ਕਰ ਰਹੇ ਹਨ। ਪੈਟਰੋਲ ਪੰਪ ਡੀਲਰ ਏਸੋਸੀਏਸ਼ਨ ਵੱਲ਼ੋਂ ਆਪਣੇ ਅਹੁਦੇਾਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਭੇਜੀ ਜਾ ਰਹੀ ਹੈ ਤਾਂ ਜੋ ਸਾਰੇ ਪੰਪ ਬੰਦ ਰੱਖੇ ਜਾਣ 'ਤੇ ਹੜਤਾਲ ਨੂੰ ਸਫ਼ਲ ਬਣਾਇਆ ਜਾਵੇ।

ਏਸੋਸੀਏਸ਼ਨ ਦੇ ਬੁਲਾਰੇ ਮੋਂਟੀ ਗੁਰਮੀਤ ਸੋਹਲ ਨੇ ਕਿਹਾ ਕਿ ਪਹਿਲਾਂ ਦੋ ਘੰਟਿਆਂ 'ਚ ਹੜਤਾਲ 100 ਫੀਸਦੀ ਰਹੀ ਹੈ ਤੇ ਸਾਰਾ ਦਿਨ ਪੈਟਰੋਲ ਪੰਪ ਆਪਣੀ ਵਿਕਰੀ ਬੰਦ ਰੱਖਣਗੇ। ਏਸੋਸੀਏਸ਼ਨ ਵੱਲੋਂ ਮੋਹਾਲੀ ਦੇ ਪੈਟਰੋਲ ਪੰਪ ਸੰਚਾਲਕ ਜੀਐੱਸ ਚਾਵਲਾ ਦੀ ਵਿਕਰੀ ਤੇ ਵੈਟ ਗੁਆਂਢੀ ਸੂਬਿਆਂ ਦੇ ਮੁਕਾਬਲੇ ਕਰਨ 'ਤੇ ਡੀਲਰ ਮਾਰਜਿਨ ਵਧਾਉਣ ਤੇ ਆਇਅਲ ਮਾਰਕਟਿੰਗ ਕੰਪਨੀਆਂ ਦੀ ਧੱਕੇਸ਼ਾਹੀ ਖ਼ਿਲਾਫ਼ ਹੜਤਾਲ ਦੀ ਕਾਲ ਦਿੱਤੀ ਗਈ ਹੈ।

Posted By: Amita Verma