ਮਨਜੀਤ ਮੱਕੜ, ਗੁਰਾਇਆ

ਅੱਜ ਜਗਮਾਲ ਸਿੰਘ ਹੁੰਦਲ ਈਟੀਓ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਗੁਰਾਇਆ ਦੀ ਪ੍ਰਧਾਨਗੀ 'ਚ ਦਿ ਗੁਰਾਇਆ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਅਤੇ ਸਮੂਹ ਵਪਾਰੀ ਵਰਗ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਲਈ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਕੇਸ਼ ਦੁੱਗਲ ਨੇ ਦੱਸਿਆ ਕਿ ਸਵੇਰੇ 10 ਵਜੇ ਦੁੱਗਲ ਕੰਪਲੈਕਸ ਗੁਰਾਇਆ ਵਿਖੇ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਗਮਾਲ ਸਿੰਘ ਵੱਲੋਂ ਵਪਾਰੀ ਵਰਗ ਨੂੰ ਸਹਿਯੋਗ ਲਈ ਬੇਨਤੀ ਕੀਤੀ ਅਤੇ ਦੱਸਿਆ ਵੈਕਸੀਨ ਨਾਲ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਦਾਂ ਅਤੇ 45 ਸਾਲ ਤੋਂ ਵੱਧ ਉਮਰ ਲਈ ਵੈਕਸੀਨ ਬਹੁਤ ਜ਼ਰੂਰੀ ਹੈ। ਇਸ ਮੀਟਿੰਗ 'ਚ ਸਕੱਤਰ ਸੰਜੀਵ ਕੁਮਾਰ, ਚੇਅਰਮੈਨ ਮਨਮੋਹਨ ਸਿੰਘ, ਕਿਸ਼ਨ ਲਾਲ ਗੁਗਨਾਨੀ, ਬਲਜਿੰਦਰ ਕਾਲਾ, ਟੋਨੀ ਿਢੱਲੋਂ, ਦਲਜਿੰਦਰ ਸਿੰਘ ਬੱਬੀ, ਯਸ਼ਪਾਲ ਧੀਂਗੜਾ, ਗੌਰਵ ਕੌਰਪਾਲ ਤੇ ਅਸ਼ੋਕ ਗੁਗਨਾਨੀ ਸਾਥੀਆਂ ਸਮੇਤ ਹਾਜ਼ਰ ਸਨ।