ਜੇਐੱਨਐੱਨ, ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉਤਸਵ ਮੌਕੇ ਇੱਥੇ ਲਾਇਲਪੁਰ ਖਾਲਸਾ ਕਾਲਜ 'ਚ ਸਥਾਪਿਤ ਡਿਜੀਟਲ ਮਿਊਜ਼ੀਅਮ 'ਚ ਵੱਡੀ ਗਿਣਤੀ 'ਚ ਸੰਗਤ ਗੁਰੂ ਨਾਨਕ ਦੇਵ ਦੇ ਜੀਵਨ ਤੇ ਉਨ੍ਹਾਂ ਦੇ ਦਰਸ਼ਨ ਨਾਲ ਰੂਬਰੂ ਹੋਏ। ਕਾਲਜ ਗਰਾਊਂਡ 'ਚ ਸਵੇਰ ਤੋਂ ਹੀ ਸੈਂਕੜੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਪਹੁੰਚ ਰਹੇ ਹਨ। ਦੁਪਹਿਰੇ 1 ਵਜੇ ਤਕ ਇੱਥੇ ਲਗਪਗ ਸਾਢੇ ਤਿੰਨ ਹਜ਼ਾਰ ਲੋਕ ਆ ਚੁੱਕੇ ਹਨ।

ਸੱਤ ਸਕ੍ਰੀਨਾਂ 'ਤੇ ਦਿਖਾਇਆ ਜਾ ਰਿਹਾ ਹੈ ਗੁਰੂ ਜੀ ਦੇ ਜੀਵਨ ਦਾ ਪੂਰਾ ਇਤਿਹਾਸ

ਡਿਜੀਟਲ ਮਿਊਜ਼ੀਅਮ 'ਚ 7 ਸਕ੍ਰੀਨਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਅੰਤਿਮ ਸਮੇਂ ਤਕ ਦਾ ਪੂਰਾ ਇਤਿਹਾਸ, ਉਨ੍ਹਾਂ ਵਲੋਂ ਕੀਤੇ ਕਾਰਜਾਂ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਸਥਿਤ ਉਨ੍ਹਾਂ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਬਾਰੇ ਵੀ ਵੀਡੀਓ ਜ਼ਰੀਏ ਜਾਣਕਾਰੀ ਦਿੱਤੀ ਜਾ ਰਹੀ ਹੈ। ਡਿਜੀਟਲ ਸ਼ੋਅ 'ਚ ਲਾਈਟ ਐਂਡ ਸਾਊਂਡ ਸ਼ੋਅ ਦੀ ਵੀ ਵਿਵਸਥਾ ਕੀਤੀ ਗਈ ਹੈ। ਡਿਜੀਟਲ ਮਿਊਜ਼ੀਅਮ 17 ਅਕਤੂਬਰ ਤਕ ਕੰਮ ਕਰੇਗਾ।

Posted By: Seema Anand