ਜੇਐੱਨਐੱਨ, ਜਲੰਧਰ : ਦੇਰ ਰਾਤ ਸੈਰ ਕਰ ਰਹੀ ਕੁੜੀ ਨੂੰ ਅਗਵਾ ਕਰ ਕੇ ਲੈ ਜਾ ਰਹੀ ਪੁਲਿਸ ਮੁਲਾਜ਼ਮ ਨੂੰ ਲੋਕਾਂ ਨੇ ਘੇਰ ਕੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ।

ਰਾਤ ਸਾਢੇ 10 ਵਜੇ ਦਾਣਾ ਮੰਡੀ 'ਚ ਇਕ ਸਫ਼ੇਦ ਰੰਗ ਦੀ ਫੋਰਡ ਕਾਰ ਆ ਕੇ ਰੁੱਕੀ। ਗੱਡੀ 'ਚ ਵਰਦੀਧਾਰੀ ਪੁਲਿਸ ਮੁਲਾਜ਼ਮ ਸੀ। ਕੁਝ ਦੇਰ ਬਾਅਦ ਉੱਥੇ ਸੈਰ ਕਰ ਰਹੀ ਇਕ ਕੁੜੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਕੁੜੀ ਦੇ ਰੁਕਦਿਆਂ ਹੀ ਮੁਲਾਜ਼ਮ ਨੇ ਉਸ ਦੀ ਬਾਂਹ ਤੋਂ ਖਿੱਚ ਕੇ ਗੱਡੀ 'ਚ ਸੁੱਟ ਦਿੱਤਾ ਤੇ ਗੱਡੀ ਭਜਾਉਣ ਲੱਗਾ। ਕੁੜੀ ਦੇ ਰੌਲਾ ਪਾਉਣ 'ਤੇ ਮੌਕੇ 'ਤੇ ਜਮਾਂ ਹੋਏ ਲੋਕਾਂ ਨੇ ਕਾਰ ਨੂੰ ਘੇਰ ਲਿਆ ਤੇ ਚੌਕੀਦਾਰ ਨੂੰ ਕਹਿ ਕੇ ਮੰਡੀ ਦੇ ਗੇਟ ਬੰਦ ਕਰਵਾ ਦਿੱਤੇ। ਇਸ ਤੋਂ ਬਾਅਦ ਲੋਕਾਂ ਨੇ ਕੁੜੀ ਨੂੰ ਸੁਰੱਖਿਅਤ ਗੱਡੀ ਤੋਂ ਬਾਹਰ ਕੱਢਿਆ ਤੇ ਫਿਰ ਮੁਲਾਜ਼ਮ ਨੂੰ ਖ਼ੂਬ ਭੰਨਿਆ ਤੇ ਪੁਲਿਸ ਬੁਲਾ ਲਈ। ਇਸ ਵਿਚਕਾਰ ਥਾਣਾ ਇੰਚਾਰਜ ਤੇ ਪੁਲਿਸ ਉਕਤ ਮੁਲਾਜ਼ਮ ਨੂੰ ਆਪਣੇ ਨਾਲ ਥਾਣੇ ਲੈ ਜਾਣ ਲੱਗੇ ਤਾਂ ਲੋਕਾਂ ਨੇ ਪੂਰੀ ਟੀਮ ਨੂੰ ਹਰੀ ਝੰਡੀ ਦੇ ਕੇ ਅੰਦਰ ਹੀ ਘੇਰ ਲਿਆ। ਦੇਰ ਰਾਤ ਤਕ ਪੁਲਿਸ ਮੁਲਾਜ਼ਮ ਉੱਥੋਂ ਨਿਕਲਣ ਲਈ ਜੱਦੋਜਹਿਦ ਕਰਦੀ ਰਹੀ ਪਰ ਲੋਕਾਂ ਨੇ ਉਸ ਨੂੰ ਜਾਣ ਨਹੀਂ ਦਿੱਤਾ।

ਫਿਲੌਰ ਥਾਣਾ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਮੁਲਾਜ਼ਮ ਪੀਏਪੀ ਪੰਜਾਬ ਪੁਲਿਸ ਐਕਡਮੀ ਫਿਲੌਰ 'ਚ ਤਾਇਨਾਤ ਹੈ। ਉਹ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੰਦਾ ਹੈ। ਇਹ ਵੀ ਪਤਾ ਲਗਿਆ ਹੈ ਕਿ ਉਕਤ ਮੁਲਾਜ਼ਮ ਨੇ ਪਹਿਲਾਂ ਕੁੜੀ ਦਾ ਫੋਨ ਨੰਬਰ ਹਾਸਲ ਕੀਤਾ ਤੇ ਉਸ ਤੋਂ ਬਾਅਦ ਉਹ ਲਗਾਤਾਰ ਕੁੜੀ ਨੂੰ ਫੋਨ ਕਰ ਕੇ ਪਰੇਸ਼ਾਨ ਕਰ ਰਿਹਾ ਸੀ ਤੇ ਅੱਜ ਅਚਾਨਕ ਉਸ ਨੂੰ ਅਗਵਾ ਕਰ ਉਸ ਨੂੰ ਆਪਣੇ ਨਾਲ ਲੈ ਗਿਆ। ਉਹ ਪੁਲਿਸ ਵਰਦੀ 'ਚ ਇਸਲਈ ਆਇਆ ਸੀ ਤਾਂ ਜੋ ਕੁੜੀ ਨੂੰ ਅਗਵਾ ਕਰਦਿਆਂ ਸਮੇਂ ਕੋਈ ਸਮੱਸਿਆ ਨਾ ਆਵੇ ਤਾਂ ਲੋਕ ਡਰ ਕੇ ਪਿੱਛੇ ਹੱਟ ਜਾਣ। ਇਹ ਵੀ ਪਤਾ ਲੱਗਿਆ ਹੈ ਕਿ ਉਕਤ ਮੁਲਾਜ਼ਮ ਕੁੜੀ ਦਾ ਅਗਵਾ ਕਰਨ ਲਈ ਸਬ ਇੰਸਪੈਕਟਰ ਦੀ ਕਾਰ ਲੈ ਕੇ ਆਇਆ ਸੀ।

Posted By: Amita Verma