ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪੰਜਾਬ ਖੇਡ ਮੇਲੇ ਵਿੱਚ ਭਾਗ ਲਿਆ ਅਤੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਕਦ ਇਨਾਮ ਪ੍ਰਰਾਪਤ ਕੀਤੇ। ਤੈਰਾਕੀ ਖਿਡਾਰੀ 3,20,000, ਤੀਰਅੰਦਾਜ਼ੀ ਖਿਡਾਰੀ 82,000, ਸ਼ਤਰੰਜ ਖਿਡਾਰੀ 52,000, ਬਾਸਕਟਬਾਲ ਖਿਡਾਰੀ 28,000, ਲਾਅਨ ਟੈਨਿਸ ਖਿਡਾਰੀ 17,000, ਐਥਲੈਟਿਕਸ ਖਿਡਾਰੀ 17,000, ਹੈਂਡਬਾਲ ਖਿਡਾਰੀਆਂ ਨੂੰ 10,000 ਨਕਦ ਇਨਾਮ ਮਿਲਿਆ। ਪਿ੍ਰੰਸੀਪਲ ਡਾ. ਰਸ਼ਮੀ ਵਿਜ ਨੇ ਸਕੇਟਿੰਗ, ਕਬੱਡੀ, ਫੁੱਟਬਾਲ, ਟੇਬਲ ਟੈਨਿਸ, ਕਰਾਟੇ, ਚਾਕ ਬਾਲ ਤਾਈਕਵਾਂਡੋ, ਬਾਕਸਿੰਗ, ਤਲਵਾਰਬਾਜ਼ੀ ਆਦਿ ਵਿਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਜੀਸੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੋਚ ਵੀ ਹਾਜ਼ਰ ਸਨ। ਇਹ ਜਾਣਕਾਰੀ ਡਿੰਪੀ ਮਲਿਕ ਨੇ ਦਿੱਤੀ।