ਪੱਤਰ ਪੇ੍ਰਰਕ, ਭੋਗਪੁਰ : ਸ਼ੋ੍ਮਣੀ ਅਕਾਲੀ ਦਲ ਹਲਕਾ ਆਦਮਪੁਰ ਤੋਂ 2 ਵਾਰ ਵਿਧਾਇਕ ਰਹੇ ਸ਼ੋ੍ਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਪਵਨ ਕੁਮਾਰ ਟੀਨੂੰ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕੋਰ ਕਮੇਟੀ ਮੈਬਰ ਬਣਨ 'ਤੇ ਪਵਨ ਕੁਮਾਰ ਟੀਨੂੰ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਅੰਮਿ੍ਤਪਾਲ ਸਿੰਘ ਖਰਲ ਕਲਾਂ, ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਕਰਵਲ, ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਮਿੰਦਰ ਸਿੰਘ ਕਿਸ਼ਨਪੁਰ, ਸਾਬਕਾ ਸਰਪੰਚ ਰਾਜਿੰਦਰਪਾਲ ਸਿੰਘ ਰੋਮੀ ਡੱਲਾ, ਐੱਨਆਰਆਈ ਹਰਵਿੰਦਰਜੀਤ ਸਿੰਘ ਸਿੱਧੂ, ਸਾਬਕਾ ਡਾਇਰੈਕਟਰ ਹਰਬੋਿਲੰਦਰ ਸਿੰਘ ਬੋਲੀਨਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਲਾਹਦੜਾ, ਐੱਨਆਰਆਈ ਗੁਰਪਾਲ ਸਿੰਘ ਸੰਘਾ, ਗੁਰਪਾਲ ਸਿੰਘ ਿਢੱਲੋ, ਜਥੇਦਾਰ ਰਣਧੀਰ ਸਿੰਘ ਰੰਧਾਵਾ, ਜਸਤਿੰਦਰ ਸਿੰਘ ਿਛੰਦਰ ਿਢੱਲੋਂ, ਜਥੇਦਾਰ ਸਰੂਪ ਸਿੰਘ ਪਤਿਆਲ, ਵਿਸ਼ਵਕਰਮਾ ਮੰਦਰ ਦੇ ਪ੍ਰਧਾਨ ਕੁੰਦਨ ਸਿੰਘ ਰੇਹਸ਼ੀ, ਬਲਾਕ ਸਮੰਤੀ ਮੈਂਬਰ ਪਰਮਜੀਤ ਕੁਮਾਰ ਪੰਮਾ, ਕੌਂਸਲਰ ਸੁਖਜੀਤ ਸਿੰਘ ਸੈਣੀ, ਯੂਥ ਆਗੂ ਸੁਰਿੰਦਰ ਸਿੰਘ ਚਾਹਲ, ਬਿਕਰਮਜੀਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।