ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਹਿਮਾਚਲ ਪ੍ਰਦੇਸ਼ ਵਿਚ 17 ਮਈ ਤਕ ਪੂਰਨ ਤਾਲਾਬੰਦੀ ਦਾ ਐਲਾਨ ਹੋਣ ਤੋਂ ਬਾਅਦ ਫਿਰੋਜ਼ਪੁਰ ਰੇਲਵੇ ਮੰਡਲ ਨੇ ਪਠਾਨਕੋਟ ਤੋਂ ਜੋਗਿੰਦਰ ਨਗਰ ਲਈ ਚੱਲਦੀ ਨੈਰੋਗੇਜ਼ ਰੇਲ ਸੇਵਾ ਰੱਦ ਕਰ ਦਿੱਤੀ ਹੈ। ਇਹ ਜਾਣਕਾਰੀ ਫਿਰੋਜ਼ਪੁਰ ਰੇਲਵੇ ਮੰਡਲ ਤੇ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਪ੍ਰੈੱਸ ਨੋਟ ਜ਼ਰੀਏ ਦਿੱਤੀ ਹੈ। ਇਹ ਸੇਵਾ ਅਗਲੇ ਹੁਕਮਾਂ ਤਕ ਰੱਦ ਰਹੇਗੀ।