ਜੇਐੱਨਐੱਨ, ਜਲੰਧਰ : ਲਾਕਡਾਊਨ ਕਾਰਨ ਬੰਦ ਪਈ ਪਾਸਪੋਰਟ ਸੇਵਾ ਨੂੰ ਮੰਗਲਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਹਾਲਾਂਕਿ ਸ਼ੁਰੂਆਤ 'ਚ 50 ਫੀਸਦੀ Appointment ਹੀ ਮਿਲੇਗੀ। ਰੀਜ਼ਨਲ ਪਾਸਪੋਰਟ ਅਫਸਰ ਰਾਜਕੁਮਾਰ ਬਾਲੀ ਨੇ ਕਿਹਾ ਕਿ ਆਮ ਜਨਤਾ ਦੀ ਸੁਵਿਧਾ ਦੇ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਨੇ ਪਾਸਪੋਰਟ ਸੇਵਾ ਕੇਂਦਰਾਂ 'ਚ ਮੰਗਲਵਾਰ ਤੋਂ ਕੰਮਕਾਜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ 'ਚ ਐਮੀਨੇਂਟ ਮਾਲ ਸਥਿਤ ਪਾਸਪੋਰਟ ਸੇਵਾ ਕੇਂਦਰ ਦੀ ਇਹ ਸੁਵਿਧਾ ਮੰਗਲਵਾਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ 'ਚ 50 ਫੀਸਦੀ Appointment ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤਰ੍ਹਾਂ ਲਾਕਡਾਊਨ ਪੁੱਛ-ਪੜਤਾਲ ਲਈ ਵੀ 50 ਫੀਸਦੀ ਅਪਾਇੰਟਮੈਂਟ ਤੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਤਕਾਲ ਦੀ ਸੁਵਿਧਾ ਅਜੇ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਥਿਤ ਪਾਸਪੋਰਟ ਸੇਵਾ ਕੇਂਦਰ ਪਹਿਲਾਂ ਹੀ 6 ਮਈ ਤੋਂ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਪਾਸਪੋਰਟ ਸੇਵਾ ਕੇਂਦਰ 'ਚ ਆਉਣ ਵਾਲੇ ਅਰਜ਼ੀਦਾਤਾ ਤੋਂ ਸਰੀਰਕ ਦੂਰੀ ਦੀ ਪਾਲਣ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਅਰਜ਼ੀਦਾਤਾ ਨੂੰ ਮਾਸਕ ਪਾਉਣ, ਸੈਨੀਟਾਈਜ਼ਰ ਲਿਆਉਣ ਤੇ ਆਰੋਗਿਅ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੈ।

ਉਨ੍ਹਾਂ ਨੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸੀਨੀਅਰ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਐਮਰਜੈਂਸੀ ਸਥਿਤੀ 'ਚ ਪਾਸਪੋਰਟ ਸੇਵਾ ਕੇਂਦਰ ਜਾਂ ਪਾਸਪੋਰਟ ਦੇ ਮੁੱਖ ਦਫ਼ਤਰ 'ਚ ਨਾ ਆਉਣ। ਉਨ੍ਹਾਂ ਨੇ ਪਹਿਲਾਂ ਹੀ ਪਾਸਪੋਰਟ ਐਪਲੀਕੇਸ਼ਨ ਜਮ੍ਹਾਂ ਕਰਨ ਜਾਂ ਪੈਂਡਿੰਗ ਹੋਣ ਵਾਲੇ ਆਵੇਦਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਅਪਾਇੰਟਮੈਂਟ ਨਾਲ ਹੀ ਆਉਣ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਦੇ ਅਧਿਕਾਰਤ ਵੈੱਬਸਾਈਟ ਜਾਂ ਫਿਰ ਦਫ਼ਤਰ ਦੇ ਨੰਬਰ 0181-2242114 ਤੇ 2242115 ਤੇ ਕੀਤਾ ਜਾ ਸਕਦਾ ਹੈ।

Posted By: Amita Verma