ਸਟਾਫ ਰਿਪੋਰਟਰ, ਜਲੰਧਰ :

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਰਾਜ ਪੱਧਰੀ ਐਨਰਜੀ ਕਨਜ਼ਰਵੇਸ਼ਨ 2018 ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਇਸ 'ਚ ਸੀ ਟੀ ਵਰਲਡ ਸਕੂਲ ਦੇ ਛੇਵੀਂ ਜਮਾਤ ਦਾ ਵਿਦਿਆਰਥੀ ਪ੍ਰਤੀਕ ਪ੍ਰਣੋਯ ਚੁਣਿਆ ਗਿਆ। ਇਸ ਮੁਕਾਬਲੇ 'ਚ ਪੰਜਾਬ ਦੇ ਏ ਕੈਟਾਗਰੀ (ਗ੍ਰੇਡ 4 ਤੋਂ ਗ੍ਰੇਡ 6) ਤਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਤੀਕ ਪ੍ਰਣੋਯ ਪੇਂਟਿੰਗ ਤੋਂ ਇਲਾਵਾ ਕਰਾਟੇ ਖੇਡ ਦਾ ਵੀ ਸ਼ੌਕੀਨ ਹੈ। ਉਸ ਨੇ ਪੰਜਾਬ ਦੀ ਬੁਡਕੋਨ ਕਰਾਟੇ-ਡੂ ਓਪਨ ਇੰਟਰ ਸਕੂਲ ਚੈਂਪੀਅਨਸ਼ਿਪ 2018 'ਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।

ਸੀ ਟੀ ਵਰਲਡ ਸਕੂਲ ਦੀ ਪਿ੍ਰੰਸੀਪਲ ਮਧੂ ਸ਼ਰਮਾ ਤੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਰਾਜ ਪੱਧਰੀ ਪੇਂਟਿੰਗ ਮੁਕਾਬਲੇ 'ਚ ਚੁਣੇ ਜਾਣ 'ਤੇ ਪ੍ਰਤੀਕ ਨੂੰ ਮੁਬਾਰਕਬਾਦ ਦਿੱਤੀ ਹੈ।