ਮਦਨ ਭਾਰਦਵਾਜ, ਜਲੰਧਰ : ਸਮਾਰਟ ਸਿਟੀ ਦੇ ਵਰਿਆਣਾ ਦੇ ਕੂੜਾ ਡੰਪ 'ਤੇ ਲੱਗਣ ਵਾਲੇ 41 ਕਰੋੜ ਦੇ ਬਾਇਓਮਾਈਨਿੰਗ ਪ੍ਰਰਾਜੈਕਟ ਨੂੰ ਲਟਕਾਉਣ ਤੇ ਨਿਰਧਾਰਤ ਸਮੇਂ 'ਤੇ ਪੂਰਾ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਪ੍ਰਰਾਜੈਕਟ ਦੇ ਕੰਮ ਲਈ ਬਣੀ ਕਮੇਟੀ ਨੇ ਪ੍ਰਰਾਜੈਕਟ ਦੇ ਠੇਕੇਦਾਰ ਕੰਪਨੀ ਈਕੋ ਗਰੈਬ ਨੂੰ 2 ਲੱਖ ਰੁਪਏ ਦਾ ਜੁਰਮਾਨਾ ਕਰਨ ਦੀ ਸਿਫਾਰਸ਼ ਕੀਤੀ ਹੈ। ਜੇ ਉਹ ਸਤੰਬਰ 'ਚ ਵੀ ਕੰਮ ਸ਼ੁਰੂ ਨਹੀਂ ਕਰਦਾ ਤਾਂ ਉਸ ਨੂੰ ਹਰ ਮਹੀਨੇ 2 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ। ਹੁਣ ਜੁਰਮਾਨੇ ਦੀ ਸਿਫਾਰਸ਼ 'ਤੇ ਸਮਾਰਟ ਸਿਟੀ ਦੇ ਸੀਈਓ ਦੇ ਦਸਤਖਤ ਹੋਣੇ ਹਨ ਅਤੇ ਇਸ ਸਮੇਂ ਨਗਰ ਨਿਗਮ ਦੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਹੀ ਸਮਾਰਟ ਸਿਟੀ ਦੇ ਸੀਈਓ ਹਨ। ਸਮਾਰਟ ਸਿਟੀ ਦੀ ਉਕਤ 4 ਮੈਂਬਰੀ ਪ੍ਰਰਾਜੈਕਟ ਕਮੇਟੀ 'ਚ ਡੀਏਵੀ ਕਾਲਜ ਦੇ ਸਿਵਲ ਇੰਜੀਨੀਰਿੰਗ ਦੇ ਹੈੱਡ ਸੰਜੀਵ ਕੁਮਾਰ, ਨਗਰ ਨਿਗਮ ਦੇ ਹੈੱਡ ਅਫਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ, ਸਮਾਰਟ ਸਿਟੀ ਕੰਪਨੀ ਦੇ ਸਲਾਹਕਾਰ ਏਐੱਸ ਧਾਲੀਵਾਲ ਅਤੇ ਪ੍ਰਰਾਜੈਕਟ ਇੰਚਾਰਜ ਤੇ ਨਿਗਮ ਦੇ ਵਾਟਰ ਸਪਲਾਈ ਦੇ ਅਧਿਕਾਰੀ ਗਗਨ ਲੂਥਰਾ ਸ਼ਾਮਲ ਹਨ। ਕਮੇਟੀ ਨੇ ਆਪਣੀ ਰਿਪੋਰਟ 'ਚ ਜਿਥੇ ਠੇਕਾ ਕੰਪਨੀ ਈਕੋ ਗਰੈਬ ਨੂੰ 2 ਮਹੀਨੇ ਦੀ ਮਿਆਦ ਦੇਣ ਦੀ ਸਿਫਾਰਸ਼ ਕੀਤੀ ਹੈ, ਉਥੇ ਇਹ ਵੀ ਸ਼ਰਤ ਰੱਖੀ ਹੈ ਕਿ ਜੇ ਉਹ ਸਤੰਬਰ ਤਕ ਕੰਮ ਪੂਰਾ ਨਾ ਕਰ ਕੇ ਪ੍ਰਰਾਜੈਕਟ ਸ਼ੁਰੂ ਨਹੀਂ ਕਰਦੀ ਤਾਂ ਉਸ ਨੂੰ ਹਰ ਮਹੀਨੇ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਏਗਾ। ਉਕਤ ਕੰਪਨੀ ਨੇ ਅਜੇ ਤਕ ਵਰਿਆਣਾ ਕੂੜਾ ਡੰਪ 'ਤੇ ਸ਼ੈੱਡ ਤਕ ਬਣਾਉਣ ਦਾ ਕੰਮ ਪੂਰਾ ਨਹੀਂ ਕੀਤਾ ਅਤੇ ਨਾ ਹੀ ਮਸ਼ੀਨਰੀ ਹੀ ਫਿਟ ਕੀਤੀ ਹੈ। ਉਕਤ ਪ੍ਰਰਾਜੈਕਟ ਆਪਣੇ ਨਿਰਧਾਰਤ ਸਮੇਂ ਬੀਤੀ 12 ਜੂਨ 2021 ਤੋਂ ਸ਼ੁਰੂ ਹੋਣਾ ਸੀ ਅਤੇ 29 ਅਪ੍ਰਰੈਲ 2024 ਤਕ ਪੂਰਾ ਕਰਨ ਦਾ ਨਿਰਧਾਰਤ ਸਮਾਂ ਸੀ, ਪਰ ਪ੍ਰਰਾਜੈਕਟ ਅਜੇ ਸ਼ੁਰੂ ਹੀ ਨਹੀਂ ਹੋ ਸਕਿਆ ਤਾਂ ਫਿਰ ਉਹ ਖਤਮ ਕਦੋਂ ਹੋਵੇਗਾ।

ਜੁਰਮਾਨੇ ਦੀ ਸਿਫਾਰਸ਼ ਦੀ ਪੁਸ਼ਟੀ ਕਰਦੇ ਹੋਏ 4 ਮੈਂਬਰੀ ਕਮੇਟੀ ਦੇ ਮੈਂਬਰ ਤੇ ਸਮਾਰਟ ਸਿਟੀ ਦੇ ਸਲਾਹਕਾਰ ਏਐੱਸ ਧਾਲੀਵਾਲ ਨੇ ਕਿਹਾ ਹੈ ਕਿ ਠੇਕੇਦਾਰ ਈਕੋ ਗਰੈਬ ਕੰਪਨੀ ਨੂੰ ਜਿਥੇ 2 ਲੱਖ ਰੁਪਏ ਦਾ ਜੁਰਮਾਨਾ ਕਰਨ ਦੀ ਸਿਫਾਰਸ਼ ਦੇ ਨਾਲ-ਨਾਲ ਉਸ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਉਹ ਫਿਰ ਵੀ ਕੰਮ ਸ਼ੁਰੂ ਨਹੀਂ ਕਰਦੀ ਤਾਂ ਉਸ ਨੂੰ ਹਰ ਮਹੀਨੇ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਰਹੇਗਾ।

------------

800 ਕਿਊਬਿਕ ਟਨ ਕੂੜੇ ਨੂੰ ਮਿਟੀ 'ਚ ਬਦਲੇਗਾ ਪ੍ਰਰਾਜੈਕਟ

ਉਕਤ ਪ੍ਰਰਾਜੈਕਟ ਜੇ ਸ਼ੁਰੂ ਹੁੰਦਾ ਹੈ ਤਾਂ ਉਸ ਨੂੰ ਵਰਿਆਣਾ ਡੰਪ ਤੇ ਕੂੜੇ ਦੇ ਬਣੇ 800 ਕਿਊਬਿਕ ਟਨ ਕੂੜੇ ਨੂੰ ਮਿੱਟੀ 'ਚ ਬਦਲੇਗਾ। ਇਸ ਲਈ ਲਗਪਗ 2 ਸਾਲ ਦਾ ਸਮਾਂ ਲਗ ਸਕਦਾ ਹੈ, ਕਿਉਂਕਿ ਵਰਿਆਣਾ ਡੰਪ 'ਤੇ ਰੋਜ਼ਾਨਾ ਲਗਪਗ 450 ਟਨ ਕੂੜਾ ਸੱੁੁਟਿਆ ਜਾ ਰਿਹਾ ਹੈ ਅਤੇ ਉਸ ਨੂੰ ਖ਼ਤਮ ਕਰਨ ਲਈ ਹੀ ਸਮਾਰਟ ਸਿਟੀ ਕੰਪਨੀ ਨੇ 41 ਕਰੋੜ ਦਾ ਠੇਕਾ ਈਕੋ ਗਰੈਬ ਕੰਪਨੀ ਨੂੰ ਦਿੱਤਾ ਸੀ ਤੇ ਉਸ ਨੇ ਸ਼ਰਤਾਂ ਅਨੁਸਾਰ ਨਿਰਧਾਰਤ ਸਮੇਂ 'ਤੇ ਕੰਮ ਸ਼ੁਰੂ ਨਹੀਂ ਕੀਤਾ ਹੈ।