ਵਿਨੋਦ ਬੱਤਰਾ ਬਿਲਗਾ : ਨਗਰ ਪੰਚਾਇਤ ਬਿਲਗਾ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਮੌਕੇ ਪੱਤੀ ਭੋਜਾ ਬਿਲਗਾ ਦੇ ਡਾ. ਬੀ.ਆਰ. ਅੰਬੇਡਕਰ ਜੀ ਕਲਚਰ ਹਾਲ ਵਿਖੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਪੇਂਟਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਤਰੁਣ ਸੁਮਨ ਡੀ ਏ ਵੀ ਪਬਲਿਕ ਸਕੂਲ ਬਿਲਗਾ, ਦੂਸਰੇ ਸਥਾਨ 'ਤੇ ਨਰਿੰਦਰ ਕੁਮਾਰ ਡੀ ਏ ਵੀ ਪਬਲਿਕ ਸਕੂਲ ਬਿਲਗਾ ਤੇ ਤੀਸਰੇ ਸਥਾਨ 'ਤੇ ਯੁਵਰਾਜ ਬਿਲਗਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਲੜਕੇ ਨੇ ਹਾਸਲ ਕੀਤਾ ਪਹਿਲਾ, ਦੂਸਰੇ ਤੇ ਤੀਸਰੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਬਾਕੀ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਧਾਨ ਅਮਰਜੀਤ ਕੌਰ ਵਲੋਂ ਟਰਾਫੀਆਂ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਸੰਘੇੜਾ, ਗੁਰਮੀਤ ਹੋਰ ਮੈਂਬਰ ਨਗਰ ਪੰਚਾਇਤ ਬਿਲਗਾ, ਵਿਵੇਕ ਗਾਂਧੀ ਕਲਰਕ, ਨੀਲਮ ਕਲਰਕ, ਜਸਵਿੰਦਰ ਸਿੰਘ ਕਲਰਕ, ਮੋਟੀਵੇਟਰ ਕੁਲਵਿੰਦਰ ਸਿੰਘ, ਅਧਿਆਪਕ ਤੇ ਹੋਰ ਪਤਵੰਤੇ ਮੌਜੂਦ ਸਨ।