v> ਜੇਐੱਨਐੱਨ, ਜਲੰਧਰ : 72ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਸਨਮਾਨ ਦਾ ਐਲਾਨ ਕੀਤਾ ਗਿਆ ਹੈ। ਵੱਖ-ਵੱਖ ਖੇਤਰਾਂ ਵਿਚ ਆਹਲਾ ਪ੍ਰਦਰਸ਼ਨ ਕਰਨ ਵਾਲੀਆਂ ਪੰਜਾਬ ਦੀਆਂ ਪੰਜ ਹਸਤੀਆਂ ਨੂੰ ਪਦਮਸ਼ੀ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿਚ ਲੁਧਿਆਣੇ ਤੋਂ ਰਜਨੀ ਬੇਕਟਰ ਨੂੰ ਟ੍ਰੇਡ ਤੇ ਇੰਡਸਟਰੀ ਖੇਤਰ, ਜਲੰਧਰ ਤੋਂ ਪ੍ਰਕਾਸ਼ ਕੌਰ ਨੂੰ ਸਮਾਜਿਕ ਕੰਮਾਂ ਬਦਲੇ, ਲਾਜਵੰਤੀ ਤੇ ਕਰਤਾਰ ਸਿੰਘ ਨੂੰ ਕਲਾ ਖੇਤਰ ਅਤੇ ਰਤਨ ਲਾਲ ਮਿੱਤਲ ਨੂੰ ਮੈਡੀਸਨ ਖੇਤਰ ਵਿਚ ਇਹ ਸਨਮਾਨ ਦਿੱਤਾ ਜਾਵੇਗਾ।

Posted By: Susheel Khanna