ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਨਿਗਮ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤੇ ਸਿਆਸਤਦਾਨ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਜੋੜ ਤੋੜ ਦੀ ਰਾਜਨੀਤੀ 'ਚ ਕਰਨ 'ਚ ਲੱਗੇ ਹੋਏ ਹਨ। ਇਹੋ ਜਿਹੇ ਹਾਲਾਤਾਂ 'ਚ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਪ੍ਰਸ਼ਾਸਨ ਤੇ ਆਪਣੇ ਆਪ 'ਚ ਹੀ ਰੁੱਝੇ ਹੋਏ ਜਨਪ੍ਰਤੀ ਨਿਧੀ ਕਹਾਉਣ ਵਾਲੇ ਲੀਡਰਾਂ ਤੱਕ ਪਹੁੰਚਾਉਣ ਲਈ ਅਦਾਰਾ 'ਜਾਗਰਣ' ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਜੱਦ ਅਦਾਰਾ ਜਾਗਰਣ ਦੀ ਟੀਮ ਜਲ ਅਰਬਨ ਸਟੇਟ ਫੇਸ ਟੂ ਗ੍ਰੀਨ ਬੈਲਟ ਐਵੀਨਿਊ ਪਹੁੰਚੀ ਤਾਂ ਵੇਖਿਆ ਕਿ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਇਥੇ ਦੇ ਲੋਕ ਸੀਵਰੇਜ ਦੇ ਓਵਰਫਲੋਅ ਦੀ ਸਮੱਸਿਆ ਤੋਂ ਬੇਹਾਲ ਹਨ। ਇਸ ਦੇ ਹੱਲ ਲਈ ਕੌਂਸਲਰ ਤੇ ਨਿਗਮ ਮੁਲਾਜ਼ਮਾਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਤਾਂ ਦਿੱਤੀਆਂ ਗਈਆਂ ਪਰ ਹਮੇਸ਼ਾ ਵਾਂਗ ਆਮ ਲੋਕਾਂ ਦੀ ਪੇ੍ਸ਼ਾਨੀ ਕੋਈ ਸੁਣਨ ਨੂੰ ਤਿਆਰ ਨਹੀਂ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਸੀਵਰੇਜ ਓਵਰਫਲੋਅ ਹੋਣ ਕਾਰਨ ਉਕਤ ਸੜਕ 'ਤੇ ਪੰਜ ਤੋਂ ਦਸ ਮੀਟਰ ਤੱਕ ਪਾਣੀ ਜਮ੍ਹਾ ਹੋ ਗਿਆ ਸੀ ਤੇ ਇਸ ਸਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਇਸ ਦਾ ਨਤੀਜਾ ਇਹ ਹੋਇਆ ਕਿ ਪੰਜ ਤੋਂ ਦਸ ਮੀਟਰ ਤੱਕ ਫੈਲੇ ਪਾਣੀ ਨੇ ਅੱਜ ਕਰੀਬ 70 ਮੀਟਰ ਤੱਕ ਸੜਕ ਨੂੰ ਢੱਕ ਲਿਆ ਹੈ ਤੇ ਉਕਤ ਸਮੱਸਿਆ ਦਿਨੋਂ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਤ੍ਰਾਸਦੀ ਇਹ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਮ੍ਹਾ ਹੋਏ ਗੰਦੇ ਪਾਣੀ ਕਾਰਨ ਪੈਦਲ ਆਉਣ ਵਾਲੇ ਲੋਕਾਂ ਨੂੰ ਤਾਂ ਪੇ੍ਸ਼ਾਨੀ ਹੁੰਦੀ ਹੀ ਹੈ, ਨਾਲ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਖਾਸਾ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਇਲਾਕਾ ਨਿਵਾਸੀ ਜਤਿੰਦਰ ਗੁਪਤਾ ਦਾ ਕਹਿਣਾ ਹੈ ਕਿ ਪਹਿਲਾਂ ਉਹ ਹਰ ਰੋਜ਼ ਸਵੇਰ ਦੀ ਸੈਰ ਲਈ ਨੇੜਲੇ ਪਾਰਕ 'ਚ ਜਾਂਦਾ ਸੀ ਪਰ ਪਿਛਲੇ ਪੰਜ ਮਹੀਨਿਆਂ ਤੋਂ ਪਾਰਕ ਨੇੜੇ ਹੋ ਰਹੇ ਸੀਵਰੇਜ ਓਵਰਫਲੋਅ ਕਾਰਨ ਗੰਦੇ ਪਾਣੀ ਤੋਂ ਬਦਬੂ ਆ ਰਹੀ ਹੈ ਇਸ ਕਾਰਨ ਮੈਂ ਪਾਰਕ 'ਚ ਜਾਣਾ ਬੰਦ ਕਰ ਦਿੱਤਾ ਹੈ ਤੇ ਜਿਸ ਕਾਰਨ ਮੇਰੀ ਸਿਹਤ ਬੁਰੀ ਤਰਾਂ੍ਹ ਪ੍ਰਭਾਵਿਤ ਹੋ ਰਹੀ ਹੈ। ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਮੇਰੇ ਘਰ ਦੇ ਨੇੜੇ 70 ਮੀਟਰ ਤੋਂ ਵੱਧ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਾਰਨ ਮੈਨੂੰ ਆਪਣੇ ਘਰ ਆਉਣ-ਜਾਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ 'ਤੇ ਡੇਢ ਤੋਂ ਦੋ ਫੁੱਟ ਦੇ ਕਰੀਬ ਟੋਏ ਪਏ ਹੋਏ ਹਨ ਜੋ ਪਾਣੀ ਨਾਲ ਭਰੇ ਪਏ ਹਨ, ਜਿਸ ਕਾਰਨ ਦੋ-ਪਹੀਆ ਵਾਹਨਾਂ ਦੇ ਲੰਘਣ ਵੇਲੇ ਹਾਦਸਾ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਖੇਤਰਿ ਨਵਾਸੀ, ਧਰਮਵੀਰ ਗਿਰੋਤਰਾ ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਸਰਬਜੀਤ ਕੌਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਸੀਵਰ ਓਵਰਫਲੋ ਹੋਣ ਕਾਰਨ ਆ ਰਹੀ ਸਮੱਸਿਆ ਨੂੰ ਸਮਝਦੇ ਹਨ ਤੇ ਇਸ ਦੇ ਹੱਲ ਲਈ ਉਨ੍ਹਾਂ ਵੱਲੋਂ ਜੇਈ ਸ਼ੁਭਮ ਨਾਲ ਗੱਲਬਾਤ ਕੀਤੀ ਗਈ ਹੈ, ਜਲਦ ਹੀ ਉਕਤ ਜਗ੍ਹਾ ਦੇ ਜਾਮ ਹੋਏ ਮੈਨਹੋਲ ਦੀ ਸਫਾਈ ਕਰਵਾ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇਗਾ।