ਜਤਿੰਦਰ ਪੰਮੀ, ਜਲੰਧਰ : ਵਿਧਾਨ ਸਭਾ ਦੀ ਨਬਜ਼ ਦੇਖਣ ਲਈ ਡਾਕਟਰ ਵੀ ਸਟੈਥੋਸਕੋਪ ਛੱਡ ਕੇ ਅਸੈਂਬਲੀ ’ਚ ਪੁੱਜੇ ਹਨ। ਪਹਿਲੀ ਵਾਰ ਵਿਧਾਨ ਸਭਾ ’ਚ ਹਰ 7.8ਵਾਂ ਵਿਧਾਇਕ ਡਾਕਟਰ ਹੈ। ਸੂਬੇ ’ਚ ਹੋਈਆ ਵਿਧਾਨ ਸਭਾ ਚੋਣਾਂ ’ਚ ਪਹਿਲੀ ਵਾਰ 15 ਡਾਕਟਰਾਂ ਨੂੰ ਲੋਕਾਂ ਨੇ ਵਿਧਾਇਕ ਚੁਣ ਕੇ ਵਿਧਾਨ ਸਭਾ ’ਚ ਭੇਜਿਆ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ 12 ਡਾਕਟਰ ਅਤੇ ਅਕਾਲੀ ਦਲ ਬਾਦਲ, ਬਸਪਾ ਤੇ ਕਾਂਗਰਸ ਦਾ 1-1 ਡਾਕਟਰ ਸ਼ਾਮਲ ਹਨ।

ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਪ ਦੇ ਡਾ. ਚਰਨਜੀਤ ਸਿੰਘ ਨੇ ਹਰਾਇਆ ਹੈ। 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆ ਨੇ 31 ਡਾਕਟਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ 17 ਡਾਕਟਰ ਹੀ ਚੋਣ ਮੈਦਾਨ ਉਤਰੇ ਸਨ। ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 12, ਸੰਯੁਕਤ ਸਮਾਜ ਮੋਰਚੇ ਨੇ ਸੱਤ, ਭਾਜਪਾ, ਪੰਜਾਬ ਲੋਕ ਕਾਂਗਰਸ ਪਾਰਟੀ ਤੇ ਅਕਾਲੀ ਦਲ ਸੰਯੁਕਤ ਨੇ 5, ਅਕਾਲੀ-ਬਸਪਾ ਨੇ ਪੰਜ ਅਤੇ ਕਾਂਗਰਸ ਪਾਰਟੀ ਨੇ 2 ਡਾਕਟਰਾਂ ਨੇ ਉਮੀਦਵਾਰ ਬਣਾਇਆ ਸੀ। ਸੂਬੇ ਦੇ ਪੰਜ ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੋਂ 2 ਡਾਕਟਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵਜੋਂ ਆਹਮੋ-ਸਾਹਮਣੇ ਸਨ। ਇਨ੍ਹਾਂ ’ਚ ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਸੈਂਟਰਲ, ਤਰਨਤਾਰਨ, ਮੋਗਾ ਤੇ ਬੱਸੀ ਪਠਾਨਾਂ ਸ਼ਾਮਲ ਹਨ। ਅੰਮ੍ਰਿਤਸਰ ਇਕਮਾਤਰ ਅਜਿਹਾ ਜ਼ਿਲ੍ਹਾ ਹੈ, ਜਿਥੋਂ ਤਿੰਨ ਪਾਰਟੀਆ ਵੱਲੋਂ 6 ਡਾਕਟਰ ਚੋਣ ਮੈਦਾਨ ’ਚ ਨਿੱਤਰੇ ਹੋਏ ਸਨ। ਇਨ੍ਹਾਂ ’ਚੋਂ ਆਪ ਦੇ ਤਿੰਨ, ਭਾਜਪਾ ਦੇ ਦੋ ਅਤੇ ਅਕਾਲੀ ਦਲ ਦਾ ਇਕ ਡਾਕਟਰ ਸ਼ਾਮਲ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਨੇ ਸੱਤ ਡਾਕਟਰ ਉਮੀਦਵਾਰ ਬਣਾਏ ਸਨ। ਕਾਂਗਰਸ ਨੇ 4, ਅਕਾਲੀ ਦਲ ਨੇ 2 ਅਤੇ ਭਾਜਪਾ ਨੇ ਇਕ ਡਾਕਟਰ ਨੂੰ ਉਮੀਦਵਾਰ ਬਣਾਇਆ ਸੀ।

ਨੀਮਾ ਦੇ ਪ੍ਰਧਾਨ ਡਾ. ਪਰਵਿੰਦਰ ਬਜਾਜ ਦਾ ਕਹਿਣਾ ਹੈ ਕਿ ਪਡ਼੍ਹੇ-ਲਿਖੇ ਵਰਗ ਨੂੰ ਵੀ ਵਿਧਾਨ ਸਭਾ ’ਚ ਜਾਣ ਦਾ ਮੌਕਾ ਮਿਲਿਆ ਹੈ। ਇਸ ਨਾਲ ਸਮਾਜ ਨੂੰ ਨਵੀਂ ਰਾਹ ਦਿਖਾਈ ਜਾ ਸਕੇਗੀ। ਉਥੇ ਹੀ ਆਈਐੱਮਏ ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਡਾਕਟਰਾਂ ’ਚ ਸਿਆਸਤ ਵਿਚ ਉੱਤਰਨ ਦਾ ਰੁਝਾਨ ਵਧਿਆ ਹੈ। ਪਿਛਲੀ ਵਿਧਾਨ ਸਭਾ ਦੇ ਮੁਕਾਬਲੇ ਇਸ ਵਾਰ ਗਿਣਤੀ ਵਧੀ ਹੈ। ਵਿਧਾਨ ਸਭਾ ’ਚ ਡਾਕਟਰ ਹਾਜ਼ਰੀ ਨਾਲ ਸੂਬੇ ਦੀਆ ਸਿਹਤ ਸੇਵਾਵਾਂ ਵਧੀਆ ਬਣਾਉਣ ਲਈ ਬਿਹਤਰ ਯੋਜਨਾਵਾਂ ਬਣਨਗੀਆਂ।

ਆਪ ਨੇ ਸਭ ਤੋਂ 12 ਡਾਕਟਰ ਬਣਾਏ ਉਮੀਦਵਾਰ

ਡਾ. ਜਸਬੀਰ ਸਿੰਘ ਸੰਧੂ, ਅੰਮ੍ਰਿਤਸਰ ਪੱਛਮੀ (ਜੇਤੂ)

ਡਾ. ਅਜੇ ਗੁਪਤਾ, ਅੰਮ੍ਰਿਤਸਰ ਸੈਂਟਰਲ (ਜੇਤੂ)

ਡਾ. ਇੰਦਰਬੀਰ ਸਿੰਘ ਨਿੱਜਰ, ਅੰਮ੍ਰਿਤਸਰ ਦੱਖਣੀ (ਜੇਤੂ)

ਡਾ. ਕਸ਼ਮੀਰ ਸਿੰਘ ਸੋਹਲ, ਤਰਨਤਾਰਨ (ਜੇਤੂ)

ਡਾ. ਰਵਜੋਤ, ਸ਼ਾਮ ਚੁਰਾਸੀ (ਜੇਤੂ)

ਡਾ. ਅਮਨਦੀਪ ਕੌਰ ਅਰੋਡ਼ਾ, ਮੋਗਾ (ਜੇਤੂ)

ਡਾ. ਬਲਜੀਤ ਕੌਰ, ਮਲੋਟ (ਜੇਤੂ)

ਡਾ. ਵਿਜੇ ਸਿੰਗਲਾ, ਮਾਨਸਾ (ਜੇਤੂ)

ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ, ਮਾਲੇਰਕੋਟਲਾ (ਜੇਤੂ)

ਡਾ. ਬਲਬੀਰ ਸਿੰਘ, ਪਟਿਆਲਾ ਦਿਹਾਤੀ (ਜੇਤੂ)

ਡਾ. ਚਰਨਜੀਤ ਸਿੰਘ, ਚਮਕੌਰ ਸਾਹਿਬ (ਜੇਤੂ)

ਡਾ. ਜੀਵਨਜੋਤ ਕੌਰ, ਅੰਮ੍ਰਿਤਸਰ ਪੂਰਬੀ (ਜੇਤੂ)

ਸੰਯੁਕਤ ਸਮਾਜ ਮੋਰਚੇ ਨੇ ਸੱਤ ਡਾਕਟਰ ਬਣਾਏ ਉਮੀਦਵਾਰ

ਪੰਜਾਬ ਦੀਆ ਸਮੂਹ ਕਿਸਾਨ ਜਥੇਬੰਦੀਆ ਦੇ ਸਾਂਝੇ ਸੰਯੁਕਤ ਕਿਸਾਨ ਮੋਰਚੇ ਦੀ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚੇ ਨੇ 7 ਡਾਕਟਰਾਂ ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ।

ਡਾ. ਕਮਲਜੀਤ ਸਿੰਘ ਕੇਜੀ, ਸ੍ਰੀ ਹਰਗੋਬਿੰਦਪੁਰ (ਹਾਰੇ)

ਡਾ. ਸਤਨਾਮ ਸਿੰਘ ਅਜਨਾਲਾ, ਰਾਜਾਸਾਂਸੀ (ਹਾਰੇ)

ਡਾ. ਸੁਖਮਨਦੀਪ ਸਿੰਘ, ਤਰਨਤਾਰਨ (ਹਾਰੇ)

ਡਾ. ਜਗਤਾਰ ਸਿੰਘ ਚੰਦੀ, ਸ਼ਾਹਕੋਟ (ਹਾਰੇ)

ਡਾ. ਜੰਗ ਬਹਾਦਰ ਸਿੰਘ ਰਾਏ, ਗਡ਼੍ਹਸ਼ੰਕਰ (ਹਾਰੇ)

ਡਾ. ਅਮਨਦੀਪ ਕੌਰ, ਬੱਸੀ ਪਠਾਨਾ (ਹਾਰੇ)

ਡਾ. ਅਮਰਜੀਤ ਸਿੰਘ ਮਾਨ, ਸੁਨਾਮ (ਹਾਰੇ)

ਭਾਜਪਾ-ਪੰਜਾਬ ਲੋਕ ਕਾਂਗਰਸ ਨੇ 6 ਡਾਕਟਰ ਉਤਾਰੇ

ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਐੱਨਡੀਏ ਗਠਜੋਡ਼ ਨੇ 5 ਡਾਕਟਰਾਂ ਨੂੰ ਉਮੀਦਵਾਰ ਬਣਾਇਆ ਸੀ। ਇਨ੍ਹਾਂ ’ਚੋਂ ਅਕਾਲੀ ਦਲ ਸੰਯੁਕਤ ਨੇ ਕਿਸੇ ਵੀ ਡਾਕਟਰ ਨੂੰ ਟਿਕਟ ਨਹੀਂ ਦਿੱਤੀ।

ਡਾ. ਰਾਮ ਚਾਵਲਾ, ਅੰਮ੍ਰਿਤਸਰ ਸੈਂਟਰਲ (ਹਾਰੇ)

ਡਾ. ਪਰਮਿੰਦਰ ਸ਼ਰਮਾ, ਆਨੰਦਪੁਰ ਸਾਹਿਬ (ਹਾਰੇ)

ਡਾ. ਹਰਜੋਤ ਕਮਲ, ਮੋਗਾ (ਹਾਰੇ)

ਡਾ. ਦੀਪਕ ਜਯੋਤੀ, ਬੱਸੀ ਪਠਾਨਾ (ਹਾਰੇ)

ਡਾ. ਅਮਰਜੀਤ ਸ਼ਰਮਾ, ਰਾਮਪੂਰਾ ਫੂਲ (ਹਾਰੇ)

ਅਕਾਲੀ ਦਲ-ਬਸਪਾ ਦੇ ਪੰਜ ਡਾਕਟਰ ਬਣੇ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ 5 ਡਾਕਟਰਾਂ ਨੂੰ ਉਮੀਦਵਾਰ ਬਣਾਇਆ।

ਡਾ. ਦਲਬੀਰ ਸਿੰਘ ਵੇਰਕਾ, ਅੰਮ੍ਰਿਤਸਰ ਪੱਛਮੀ (ਹਾਰੇ)

ਡਾ. ਸੁਖਵਿੰਦਰ ਸੁੱਖੀ, ਬੰਗਾ (ਜੇਤੂ)

ਡਾ. ਦਲਜੀਤ ਸਿੰਘ ਚੀਮਾ, ਰੋਪਡ਼ (ਹਾਰੇ)

ਡਾ. ਨਛੱਤਰ ਪਾਲ, ਨਵਾਂਸ਼ਹਿਰ, ਬਸਪਾ (ਜਿੱਤੇ)

ਡਾ. ਜਸਪ੍ਰੀਤ ਸਿੰਘ ਪਾਇਲ (ਹਾਰੇ)

ਕਾਂਗਰਸ ਨੇ ਸਿਰਫ 2 ਡਾਕਟਰ ਬਣਾਏ ਉਮੀਦਵਾਰ

2022 ਦੀਆ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਘੱਟ ਡਾਕਟਰਾਂ ਨੂੰ ਟਿਕਟਾਂ ਦਿੱਤੀਆ ਅਤੇ ਸਿਰਫ 2 ਹੀ ਉਮੀਦਵਾਰ ਬਣਾਏ।

ਡਾ. ਨਵਜੋਤ ਸਿੰਘ ਦਹੀਆ (ਹਾਰੇ)

ਡਾ. ਰਾਜ ਕੁਮਾਰ ਚੱਬੇਵਾਲ (ਜਿੱਤੇ)

Posted By: Tejinder Thind