ਜਲੰਧਰ, ਮਨੂਪਾਲ ਸ਼ਰਮਾ : ਦੀਵਾਲੀ ਤੋਂ ਠੀਕ ਪਹਿਲਾਂ ਬੱਸ ਮਾਫੀਆ ਸਰਕਾਰੀ ਖਜ਼ਾਨੇ ਦਾ ਧੂੰਆਂ ਕੱਢ ਰਿਹਾ ਹੈ। ਤਿਉਹਾਰਾਂ ਦੇ ਮੌਸਮ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਿੱਲੀ ਤੋਂ ਭਾਰੀ ਸਾਮਾਨ ਬਿਨਾਂ ਕਿਸੇ ਬਿੱਲ ਦੇ ਜਲੰਧਰ ਪਹੁੰਚਿਆ ਜਾ ਰਿਹਾ ਹੈ। ਹਰ ਰੋਜ਼ ਸਵੇਰੇ ਅੱਠ ਵਜੇ ਤੋਂ ਪਹਿਲਾਂ ਦਿੱਲੀ ਤੋਂ ਜਲੰਧਰ, ਦਿੱਲੀ ਤੋਂ ਅੰਮ੍ਰਿਤਸਰ ਤੇ ਦਿੱਲੀ ਤੋਂ ਜੰਮੂ ਲਈ ਚੱਲ ਰਹੀਆਂ ਬੱਸਾਂ ਨੂੰ ਬਿਨਾਂ ਬਿੱਲ ਦੇ ਲੋਡ ਕਰ ਕੇ ਸਾਮਾਨ ਜਲੰਧਰ ਲਿਆਂਦਾ ਜਾ ਰਿਹਾ ਹੈ। ਬੱਸ ਦੇ ਪਹੁੰਚਣ ਤੋਂ ਪਹਿਲਾਂ ਹੀ ਤਿੰਨ ਪਹੀਆ ਵਾਹਨ ਬਿਨਾਂ ਬਿੱਲ ਦੇ ਮਾਲ ਪ੍ਰਾਪਤ ਕਰਨ ਲਈ ਤਿਆਰ ਖੜ੍ਹੇ ਹੁੰਦੇ ਹਨ ਤੇ ਜਿਵੇਂ ਹੀ ਬੱਸ ਰੁਕਦੀ ਹੈ, ਮਾਲ ਨੂੰ ਤੇਜ਼ ਰਫਤਾਰ ਨਾਲ ਉਤਾਰਿਆ ਜਾਂਦਾ ਹੈ ਤੇ ਛੋਟੇ ਵਾਹਨਾਂ 'ਚ ਲੋਡ ਕੀਤਾ ਜਾਂਦਾ ਹੈ ਅਤੇ ਫਿਰ ਸ਼ਹਿਰ ਦੇ ਅੰਦਰ ਗੋਦਾਮਾਂ 'ਚ ਲਿਜਾਇਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਅਜਿਹੀ ਗੜਬੜੀ ਜਨਤਕ ਤੌਰ 'ਤੇ ਹਾਈਵੇ ਦੇ ਕਿਨਾਰੇ ਚੱਲਦੀ ਹੈ ਜੋ ਕਿ ਸਰਕਾਰੀ ਮਸ਼ੀਨਰੀ 'ਤੇ ਤੇ ਸਵਾਲੀਆ ਨਿਸ਼ਾਨ ਚਿੰਨ੍ਹ ਲਾ ਰਿਹਾ ਹੈ।

ਗਿਫ਼ਟ ਆਈਟਮਜ਼ ਤੇ ਇਲੈਕਟ੍ਰੌਨਿਕਸ ਉਪਕਰਣਾਂ ਦੀ ਭਰਮਾਰ

ਖਾਸ ਗੱਲ ਇਹ ਹੈ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਇਨ੍ਹਾਂ ਬੱਸਾਂ 'ਚ ਜੋ ਸਾਮਾਨ ਪਹੁੰਚਿਆ ਜਾ ਹੈ। ਉਸ ਨੂੰ ਜ਼ਿਆਦਾ ਗਿਫ਼ਟ ਆਈਟਮ ਤੇ ਇਲੈਕਟ੍ਰੌਨਿਕਸ ਦਾ ਸਾਮਾਨ ਸ਼ਾਮਲ ਹੈ। ਉਨ੍ਹਾਂ 'ਚ ਹੋਰ ਤੋਹਫ਼ੇ ਦੀਆਂ ਚੀਜ਼ਾਂ ਸ਼ਾਮਲ ਹਨ। ਸਾਮਾਨ ਡਿੱਗੀ ਤੇ ਛੱਤ 'ਤੇ ਲਿਆਂਦਾ ਜਾਂਦਾ ਹੈ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਸਾਮਾਨ ਦਾ ਕੋਈ ਨੁਕਸਾਨ ਨਾ ਹੋਵੇ।

ਕਈ ਵਾਰ ਫੜ੍ਹੇ ਜਾ ਚੁੱਕੇ ਹਨ ਬਿਨਾਂ ਬਿਲ ਦੇ ਗਹਿਣੇ

ਬਿਨਾਂ ਬਿਲ ਦੇ ਮਹਾਨਗਰ ਤਕ ਮਾਲ ਪਹੁੰਚਾਉਣ ਦੀ ਹੇਰਾਫੇਰੀ ਬੀਤੇ ਲੰਬੇ ਸਮੇਂ ਤੋਂ ਜਾਰੀ ਹੈ। ਕਈ ਵਾਰ ਤਾਂ ਜੀਐਸਟੀ ਮੋਬਾਈਲ ਵਿੰਗ ਵੱਲੋਂ ਬਿਨਾਂ ਬਿੱਲ ਦੇ ਗਹਿਣੇ ਤਕ ਵੀ ਫੜ੍ਹੇ ਜਾ ਚੁੱਕੇ ਹਨ। ਸਾਰਾ ਮਾਲ ਏਸੀ ਬੱਸਾਂ 'ਚੋਂ ਫੜ੍ਹਿਆ ਜਾਂਦਾ ਹੈ।

Posted By: Ravneet Kaur