ਜਾਗਰਣ ਟੀਮ, ਜਲੰਧਰ : ਸੂਬੇ ਵਿਚ ਸ਼ਨਿਚਰਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 35 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲ੍ਹਾ ਐੱਸਏਐੱਸ ਨਗਰ ’ਚ ਇਕ ਮਰੀਜ਼ ਦੀ ਮੌਤ ਵੀ ਹੋ ਗਈ। ਜ਼ਿਲ੍ਹਾ ਮੋਹਾਲੀ ਵਿਚ ਸਭ ਤੋਂ ਵੱਧ ਸੱਤ ਅਤੇ ਜਲੰਧਰ ’ਚ ਪੰਜ ਨਵੇਂ ਕੇਸ ਸਾਹਮਣੇ ਆਏ। ਉਥੇ 33 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਸਿਹਤ ਵਿਭਾਗ ਅਨੁਸਾਰ ਰਾਜ ਵਿਚ ਕੋਰੋਨਾ ਦੇ 280 ਸਰਗਰਮ ਮਰੀਜ਼ ਹਨ। ਇਨ੍ਹਾਂ ਵਿਚੋਂ 21 ਮਰੀਜ਼ ਆਕਸੀਜਨ ਅਤੇ ਇਕ ਵੈਂਟੀਲੇਟਰ ਸਪੋਰਟ ’ਤੇ ਹੈ।

Posted By: Jagjit Singh